ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਜਨਵਰੀ
ਆਦੇਸ਼ ਹਸਪਤਾਲ ਤੇ ਮੈਡੀਕਲ ਕਾਲਜ ਵਿਚ ਲੈਫਟੀਡੈਂਟ ਜਨਰਲ ਡਾ. ਐੱਨਐੱਸ ਲਾਂਬਾ ਨੇ ਮੈਡੀਕਲ ਸੁਪਰੀਡੈਂਟ ਦਾ ਅਹੁਦਾ ਸੰਭਾਲ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਲਾਂਬਾ ਨੇ ਕਿਹਾ ਹੈ ਆਦੇਸ਼ ਹਸਪਤਾਲ ਵਿਚ ਵਿਸ਼ਵ ਪੱਧਰੀ ਆਧੁਨਿਕ ਪ੍ਰਣਾਲੀ ਨਾਲ ਇਲਾਜ ਕੀਤਾ ਜਾ ਰਿਹਾ ਹੈ, ਜਿਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਰੋਗੀਆਂ ਦੇ ਫਾਇਦੇ ਲਈ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਸਥਾਪਤ ਕੀਤਾ ਗਿਆ ਹੈ ਤਾਂ ਜੋ ਰੋਗੀਆਂ ਨੂੰ ਸਸਤੇ ਭਾਅ ’ਤੇ ਦਵਾਈਆਂ ਮਿਲ ਸਕਣ। ਇਸ ਤੋਂ ਇਲਾਵਾ ਹਸਪਤਾਲ ਵਿਚ ਅਲਟਰਾ ਮਾਡਰਨ ਮਸ਼ੀਨ ਨਾਲ ਯੁਕਤ ਬਲੱਡ ਬੈਂਕ ਸਥਾਪਤ ਹੈ ਤਾਂ ਜੋ ਐਮਰਜੈਂਸੀ ਹਾਲਤ ਵਿਚ ਰੋਗੀ ਨੂੰ ਖੂਨ ਦੀ ਕਮੀ ਨਾ ਰਹੇ।