ਪੱਤਰ ਪ੍ਰੇਰਕ
ਪੰਚਕੂਲਾ, 6 ਮਾਰਚ
ਪੰਚਕੂਲਾ ਦੇ ਬੱਸ ਸਟੈਂਡ ਤੋਂ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ਦੇ ਅਪਰੇਟਰਾਂ ਨੂੰ ਅੱਡਾ ਫੀਸ ਜਮ੍ਹਾਂ ਨਾ ਕਰਵਾਉਣ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ ਦੇ ਬੱਸ ਅੱਡੇ ਤੋਂ 27 ਪ੍ਰਾਈਵੇਟ ਬੱਸਾਂ ਚੱਲਦੀਆਂ ਹਨ ਅਤੇ ਇਨ੍ਹਾਂ ਨੂੰ ਇਕ ਸਹਿਕਾਰੀ ਸਮਿਤੀ ਅਪਰੇਟ ਕਰਦੀ ਹੈ। ਇਨ੍ਹਾਂ ਦੀ ਇੱਕ ਮਹੀਨੇ ਦੀ ਅੱਡਾ ਫੀਸ ਦੋ ਹਜ਼ਾਰ ਰੁਪਏ ਦੇ ਕਰੀਬ ਹੈ। ਇਸ ਬਾਰੇ ਸੰਸਥਾ ਦੇ ਪ੍ਰਬੰਧਕ ਸਤਬੀਰ ਯਾਦਵ ਨੇ ਕਿਹਾ ਕਿ ਬੱਸ ਅਪਰੇਟਰਾਂ ਨੂੰ ਅੱਡਾ ਫੀਸ ਜਮ੍ਹਾਂ ਨਾ ਕਰਵਾਉਣ ਉੱਤੇ ਨੋਟਿਸ ਜਾਰੀ ਕੀਤੇ ਗਏ ਹਨ। ਫ਼ੀਸ ਨਾ ਭਰਨ ’ਤੇ ਕਾਰਵਾਈ ਕੀਤੀ ਜਾਵੇਗੀ।