ਪੱਤਰ ਪ੍ਰੇਰਕ
ਟੋਹਾਣਾ, 2 ਮਾਰਚ
ਪਿੰਡ ਰਾਮਸਰਾ ਦੇ ਗੌਰਮਿੰਟ ਸਕੂਲ ਦੇ ਅਧਿਆਪਕ ਜਤਿੰਦਰ ਕੁਮਾਰ ਦੀ ਦੋ ਨਕਾਬਪੋਸ਼ ਵੱਲੋਂ ਕੱਲ੍ਹ ਗੋਲੀਆਂ ਮਾਰ ਕੇ ਸਕੂਲ ਦਫ਼ਤਰ ਦੇ ਦਰਵਾਜ਼ੇ ਵਿੱਚ ਕਤਲ ਕਰ ਦੇਣ ਵਾਰਦਾਤ ਦੇ ਮੁਲਜ਼ਮਾਂ ਤੱਕ ਪੁਲੀਸ ਅਜੇ ਤੱਕ ਨਹੀਂ ਪੁੱਜ ਸਕੀ। ਪੁਲੀਸ ਨੇ ਮ੍ਰਿਤਕ ਅਧਿਆਪਕ ਦੇ ਭਰਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਅਰੰਭੀ ਹੈ। ਫਤਿਹਾਬਾਦ ਨਾਗਰਿਕ ਹਸਪਤਾਲ ਵਿੱਚ ਅੱਜ ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ ਤੇ ਸੈਂਪਲ ਜਾਂਚ ਲਈ ਕਰਨਾਲ ਲੈਬ ਵਿੱਚ ਭੇਜੇ ਹਨ। ਪਮ੍ਰਿਤਕ ਅਧਿਆਪਕ ਦਾ ਪਰਿਵਾਰ ਸ਼ਰਾਬ ਠੇਕੇਦਾਰੀ ਵੀ ਕਰਦਾ ਸੀ ਤੇ ਜ਼ਮੀਨ ਸਬੰਧੀ ਮਾਮਲਿਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।