ਫਰੀਦਾਬਾਦ: ਕ੍ਰਾਈਮ ਬ੍ਰਾਂਚ ਬਾਰਡਰ ਨੇ ਨਸ਼ੀਲੇ ਪਦਾਰਥਾਂ ਦੀ ਗ਼ੈਰਕਾਨੂੰਨੀ ਤਸਕਰੀ ਦੇ ਮਾਮਲੇ ’ਚ ਇਕ ਨਾਇਜੀਰੀਅਨ ਸਮੇਤ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਸਾਲਵੋ ਅਲੋਵੋ ਦਾ ਨਾਂ ਵੀ ਸ਼ਾਮਲ ਹੈ। ਮੁਲਜ਼ਮ ਸਾਲਵੋ ਅਫ਼ਰੀਕਾ ਦਾ ਵਸਨੀਕ ਹੈ ਜੋ ਫਿਲਹਾਲ ਦਵਾਰਕਾ ਵਿੱਚ ਰਹਿ ਰਿਹਾ ਸੀ ਜਦਕਿ ਮੁਲਜ਼ਮ ਸਲਮਾਨ ਜਨਕਪੁਰੀ ਨਵੀਂ ਦਿੱਲੀ ਦਾ ਵਸਨੀਕ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬਾਈਪਾਸ ਰੋਡ ਤੋਂ ਸਕੂਟੀ ਸਮੇਤ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਦੋਂ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਸਾਲਵੋ ਕੋਲੋਂ 6.21 ਗ੍ਰਾਮ ਨਸ਼ੀਲਾ ਪਦਾਰਥ (ਮੈਫੇਡਰੋਨ) ਮੁਲਜ਼ਮ ਸਲਮਾਨ ਕੋਲੋਂ 200 ਗ੍ਰਾਮ ਗਾਂਜਾ ਬਰਾਮਦ ਹੋਇਆ। ਸਾਲਵੋ ਦੇ ਖਿਲਾਫ ਅਗਸਤ 2021 ਵਿੱਚ ਕੁੱਲੂ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੇਸ ਵੀ ਦਰਜ ਹੈ। ਮੁਲਜ਼ਮ ਨੇ ਦੱਸਿਆ ਕਿ ਇਹ ਨਸ਼ਾ ਉਸ ਨੂੰ ਉਸ ਦੇ ਸਾਥੀ ਸਲਮਾਨ ਨੇ ਦਿੱਤਾ ਸੀ। -ਪੱਤਰ ਪ੍ਰੇਰਕ