ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਅਕਤੂਬਰ
ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਨਰ ਨਾਰਾਇਣ ਸੇਵਾ ਸਮਿਤੀ ਨੇ ਦੀਵਾਲੀ ਦਾ ਤਿਉਹਾਰ ਝੁੱਗੀ ਝੌਪੜੀਆਂ ਵਿਚ ਜਾ ਕੇ ਬੱਚਿਆਂ ਨਾਲ ਮਨਾਇਆ। ਇਸ ਦੌਰਾਨ ਸੰਸਥਾ ਦੇ ਬਾਨੀ ਮੁਨੀਸ਼ ਭਾਟੀਆ ਨੇ ਦੱਸਿਆ ਕਿ ਸਮਿਤੀ ਵੱਲੋਂ ਡੇਰਾ ਬਾਬਾ ਬਾਲਕ ਨਾਥ ਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅੱਜ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਝੁੱਗੀਆਂ ਵਿਚ ਰਹਿ ਰਹੇ ਗਰੀਬ ਬੱਚਿਆਂ ਨੂੰ ਫਰੂਟੀ, ਬਿਸਕੁਟ ਤੇ ਸਮੋਸੇ ਆਦਿ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਝੁੱਗੀਆਂ ਵਿਚ ਰਹਿਣ ਵਾਲੇ ਬੱਚੇ ਹਮੇਸ਼ਾਂ ਤਿਉਹਾਰਾਂ ਮੌਕੇ ਖੁਸ਼ੀਆਂ ਤੋਂ ਵਾਝੇਂ ਰਹਿ ਜਾਂਦੇ ਹਨ। ਇਸ ਲਈ ਸਮਿਤੀ ਵਲੋਂ ਯਤਨ ਕੀਤਾ ਜਾਂਦਾ ਹੈ ਕਿ ਉਹ ਇਨ੍ਹਾਂ ਨਾਲ ਮਿਲ ਕੇ ਖੁਸ਼ੀਆਂ ਨੂੰ ਸਾਂਝਾ ਕਰੇ। ਉਨ੍ਹਾਂ ਕਿਹਾ ਕਿ ਉਹ ਲੋੜਵੰਦਾਂ ਲਈ ਹਰ ਤਰ੍ਹਾਂ ਉਪਰਾਲੇ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਮਿਤੀ ਵਲੋਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚ ਵੀ ਦਿੱਤਾ ਜਾਂਦਾ ਹੈ। ਇਸ ਮੌਕੇ ਰਾਕੇਸ਼ ਮੁਲਤਾਨੀ, ਬਿੱਟੂ ਬਤਰਾ, ਕਰਨੈਲ ਸਿੰਘ, ਪ੍ਰਿੰਸ ਅਨੰਦ, ਲਵ ਛਾਬੜਾ, ਅਮਿਤ ਕਾਲੜਾ ਆਦਿ ਮੌਜੂਦ ਸਨ।