ਪੱਤਰ ਪ੍ਰੇਰਕ
ਏਲਨਾਬਾਦ, 3 ਫਰਵਰੀ
ਪਿੰਡ ਨੀਮਲਾ ਨਿਵਾਸੀ ਚਿੱਤਰਕਾਰ ਰਾਜਪਾਲ ਸੁਥਾਰ ਨੇ ਹਾਲ ਹੀ ਵਿੱਚ ਸੀਡੀਐਸ ਜਨਰਲ ਬਿਪਿਨ ਰਾਵਤ ਦੀ ਅਨੋਖੀ ਪੇਂਟਿੰਗ ਬਣਾਈ ਹੈ। ਇਸ ਨਾਲ ਹੀ ਸੁਥਾਰ ਦਾ ਨਾਮ ਓਐਮਜੀ ਬੁੱਕ ਆਫ ਰਿਕਾਰਡ ਵਿੱਚ ਦਰਜ ਹੋ ਗਿਆ ਹੈ। ਸੀਡੀਐਸ ਜਨਰਲ ਬਿਪਿਨ ਰਾਵਤ ਦੇਸ਼ ਦੇ ਸਭ ਤੋਂ ਵੱਡੇ ਫੌਜ ਅਧਿਕਾਰੀ ਸਨ। ਚਿੱਤਰਕਾਰ ਸੁਥਾਰ ਨੇ ਦੱਸਿਆ ਕਿ ਇਸ ਚਿੱਤਰ ਵਿੱਚ ਫਾਊਟੇਨ ਪੈਨ ਨਾਲ 921 ਵਾਰ ਜੈ ਹਿੰਦ ਲਿਖਿਆ ਗਿਆ ਹੈ ਜਿਸ ਵਿੱਚ 6447 ਅੱਖਰ ਲਿਖੇ ਗਏ ਹੈ। ਉਹ ਹੁਣ ਤੱਕ ਸਮਾਜਿਕ ਜਾਗਰੂਕਤਾ, ਸਿੱਖਿਆ,ਨਸ਼ੇ ਆਦਿ ਵਿਸ਼ਿਆਂ ’ਤੇ ਸੈਂਕੜੇ ਪੇਂਟਿੰਗ ਬਣਾ ਚੁੱਕਿਆ ਹੈ।