ਪੱਤਰ ਪ੍ਰੇਰਕ
ਜੀਂਦ, 2 ਅਗਸਤ
ਜੀਂਦ ਜ਼ਿਲ੍ਹੇ ਦੇ ਪਿੰਡ ਮੰਗਲਪੁਰ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਭਰਜਾਈ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਫਰਾਰ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਮੰਗਲਪੁਰ ਨਿਵਾਸੀ ਮਦਨ ਨੇ ਆਪਣੀ ਭਰਜਾਈ ਬਿਰਜੋ ਦੇਵੀ ਪਤਨੀ ਰਣਧੀਰ (33) ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਸਦਰ ਥਾਣਾ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਰਣਧੀਰ ਅਤੇ ਉਸਦਾ ਭਰਾ ਮਦਨ ਪਿੰਡ ਸਨਿਆਨਾ ਵਿੱਚ ਇੱਕੋ ਘਰ ’ਚ ਵਿਆਹੇ ਹੋਏ ਸਨ। ਮਦਨ ਅਪਣੀ ਭਰਜਾਈ ਬਿਰਜੋ ਦੇਵੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਸਨੇ ਬਿਰਜੋ ਦੇਵੀ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ ’ਤੇ ਮਦਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।