ਯਮੁਨਾਨਗਰ: ਇੱਥੇ ਕਲਾਨੌਰ- ਕੈਲ ਬਾਈਪਾਸ ਹਾਈਵੇਅ ’ਤੇ ਪੈਂਦੇ ਪਿੰਡ ਕਲਾਨੌਰ ਦੇ ਨਜ਼ਦੀਕ ਕਾਰ ਦੀ ਟੱਕਰ ਲੱਗਣ ਨਾਲ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲੀਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਅਤੇ ਅਣਪਛਾਤੇ ਕਾਰ ਡਰਾਈਵਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਸੂਤਰਾਂ ਦੇ ਮੁਤਾਬਕ ਯੂਪੀ ਦੇ ਪਿੰਡ ਬਿਕਨਪੁਰ ਵਾਸੀ 22 ਸਾਲਾ ਮਨੋਜ ਅਤੇ ਨਿਤਿਨ ਪਿੰਡ ਦਾਮਲਾ ਦੇ ਲਾਗੇ ਬੈਟਰੀਆਂ ਦੀ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਡਿਊਟੀ ਤੋਂ ਬਾਅਦ ਇੱਕਠੇ ਘਰ ਪਰਤ ਰਹੇ ਸਨ ਕਿ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਸੜਕ ਹਾਦਸੇ ਵਿੱਚ ਮਨੋਜ ਦੀ ਮੌਤ ਹੋ ਗਈ ਜਦਕਿ ਨਿਤਿਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। -ਪੱਤਰ ਪ੍ਰੇਰਕ