ਪੱਤਰ ਪ੍ਰੇਰਕ
ਕਾਲਾਂਵਾਲੀ, 16 ਨਵੰਬਰ
ਖੇਤਰ ਦੇ ਪਿੰਡ ਮੱਤੜ ਵਾਸੀ ਇੱਕ ਨੌਜਵਾਨ ਦੀ ਪਿੰਡ ਮੁਸਾਹਿਬਵਾਲਾ ਦੇ ਨੇੜੇ ਟਰੱਕ ਹੇਠ ਆਉਣ ਨਾਲ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਸਿਕੰਦਰ ਸਿੰਘ ਡੇਅਰੀ ਦਾ ਕੰਮ ਕਰਦਾ ਹੈ। ਬੀਤੀ ਰਾਤ ਉਹ ਦੁੱਧ ਪਾ ਕੇ ਵਾਪਸ ਆ ਰਿਹਾ ਸੀ। ਪਿੰਡ ਮੁਸਾਹਿਬਵਾਲਾ ਦੇ ਨੇੜੇ ਉਸ ਦੇ ਭਰਾ ਦੇ ਮੋਟਰਸਾਈਕਲ ਦੇ ਅੱਗੇ ਜਾ ਰਹੇ ਟਰੱਕ ਡਰਾਈਵਰ ਨੇ ਅਚਾਨਕ ਬਰੇਕ ਲਗਾ ਦਿੱਤੀ। ਉਸ ਦੇ ਭਰਾ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਟਰੱਕ ਨਾਲ ਜਾ ਟਕਰਾਇਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਉਸ ਦੇ ਵਾਰਿਸਾਂ ਨੂੰ ਸੌਂਪ ਦਿੱਤੀ।