ਪੱਤਰ ਪ੍ਰੇਰਕ
ਕਾਲਾਂਵਾਲੀ, 6 ਜੁਲਾਈ
ਇੱਥੋਂ ਦੀ ਮੋਬਾਈਲ ਮਾਰਕੀਟ ’ਚੋਂ ਦਫ਼ਤਰ ਦੇ ਹੇਠਾਂ ਗਲੀ ਵਿੱਚ ਖੜ੍ਹਾ ਇੱਕ ਮੋਟਰਸਾਈਕਲ ਚੋਰੀ ਹੋ ਗਿਆ। ਪਿੰਡ ਖਿਓਵਾਲੀ ਵਾਸੀ ਪੱਤਰਕਾਰ ਚੰਨਣ ਸਿੰਘ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਕਾਲਾਂਵਾਲੀ ਆਇਆ ਤੇ ਮੋਟਰਸਾਈਕਲ ਮੋਬਾਈਲ ਮਾਰਕੀਟ ’ਚ ਖੜ੍ਹਾ ਕਰਕੇ ਆਪਣੇ ਦਫ਼ਤਰ ’ਚ ਚਲਾ ਗਿਆ। ਇਸ ਤੋਂ ਬਾਅਦ ਉਹ ਆਪਣਾ ਕੰਮ ਕਰਨ ਲੱਗਾ। ਸ਼ਾਮ ਕਰੀਬ ਸੱਤ ਵਜੇ ਮੋਟਰਸਾਈਕਲ ਉੱਥੇ ਨਹੀਂ ਸੀ। ਦੁਕਾਨਾਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਦੋ ਨੌਜਵਾਨ ਉਸ ਦਾ ਮੋਟਰਸਾਈਕਲ ਲੈ ਕੇ ਜਾਂਦੇ ਦਿਖਾਈ ਦਿੱਤੇ। ਪੁਲੀਸ ਨੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕਾਲਾਂਵਾਲੀ ਪੁਲੀਸ ਚੌਕੀ ਦੇ ਇੰਚਾਰਜ ਓਮ ਪ੍ਰਕਾਸ਼ ਨੇ ਦੱਸਿਆ ਕਿ ਚੋਰਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।