ਪੱਤਰ ਪ੍ਰੇਰਕ
ਫਰੀਦਾਬਾਦ, 16 ਨਵੰਬਰ
ਜੇ.ਸੀ. ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਵਾਈਐਮਸੀਏ, ਫਰੀਦਾਬਾਦ ਦੇ ਵਾਈਸ ਚਾਂਸਲਰ ਰਾਜ ਨਹਿਰੂ ਨੇ ਰਾਸ਼ਟਰੀ ਪ੍ਰੈੱਸ ਦਿਵਸ ਦੇ ਮੌਕੇ ’ਤੇ ਮੀਡੀਆ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਡਾਕਟਰਾਂ, ਵਕੀਲਾਂ, ਜੱਜਾਂ ਅਤੇ ਮੰਤਰੀਆਂ ਵਰਗੇ ਮੀਡੀਆ ਨਾਲ ਜੁੜਨ ਵਾਲੇ ਨੌਜਵਾਨਾਂ ਨੂੰ ਸਹੁੰ ਚੁਕਾਉਣ ਦੀ ਪਰੰਪਰਾ ਸ਼ੁਰੂ ਕਰਨ ਤੇ ਯਕੀਨੀ ਬਣਾਉਣ ਕਿ ਉਹ ਪੱਤਰਕਾਰੀ ਪੇਸ਼ੇ ਦੇ ਉੱਚ ਨੈਤਿਕਤਾ ਅਤੇ ਮਿਆਰਾਂ ਨੂੰ ਕਾਇਮ ਰੱਖਣ।
ਉਨ੍ਹਾਂ ਯੂਨੀਵਰਸਿਟੀ ਦੇ ਸੰਚਾਰ ਅਤੇ ਮੀਡੀਆ ਤਕਨਾਲੋਜੀ ਵਿਭਾਗ ਵੱਲੋਂ ਕਰਵਾਈ ‘ਮੀਡੀਆ- ਚੁਣੌਤੀਆਂ ਤੇ ਮੌਕੇ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਦਿਨੇਸ਼ ਕੁਮਾਰ ਮੁੱਖ ਮਹਿਮਾਨ ਸਨ ਤੇ ਇੰਡੀਆ ਨਿਊਜ਼ ਨੈੱਟਵਰਕ ਦੇ ਮੈਨੇਜਿੰਗ ਐਡੀਟਰ ਸੀਨੀਅਰ ਪੱਤਰਕਾਰ ਰਾਣਾ ਯਸ਼ਵੰਤ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸ੍ਰੀ ਨਹਿਰੂ ਨੇ ਵਰਮਾਮਨ ਵਿੱਚ ਮੀਡੀਆ ਦੀਆਂ ਖਬਰਾਂ ਦੀ ਭਰੋਸੇਯੋਗਤਾ ’ਤੇ ਚਿੰਤਾ ਪ੍ਰਗਟ ਕੀਤੀ। ਇਕ ਸਰਵੇਖਣ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸ੍ਰੀ ਨਹਿਰੂ ਨੇ ਕਿਹਾ ਕਿ ਇਸ਼ਤਿਹਾਰਬਾਜ਼ੀ ਦਾ ਪੇਸ਼ਾ ਸਿਆਸਤਦਾਨਾਂ ਤੇ ਮੰਤਰੀਆਂ ਤੋਂ ਬਾਅਦ ਸਭ ਤੋਂ ਅਵਿਸ਼ਵਾਸਯੋਗ ਪੇਸ਼ਿਆਂ ਵਿੱਚੋਂ ਇੱਕ ਹੈ ਤੇ ਇਹ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ 46 ਦੇਸ਼ਾਂ ਦੇ ਰਾਇਟਰਜ਼ ਇੰਸਟੀਚਿਊਟ ਦੇ ਸਰਵੇਖਣ ਤੋਂ ਇਹ ਤੱਥ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਸਿਰਫ 38 ਫੀਸਦੀ ਲੋਕ ਹੀ ਖਬਰਾਂ ‘ਤੇ ਭਰੋਸਾ ਕਰਦੇ ਹਨ ਤੇ ਖਬਰਾਂ ਦੀ ਭਰੋਸੇਯੋਗਤਾ ਦੇ ਮਾਮਲੇ ‘ਚ ਦੇਸ਼ 31ਵੇਂ ਸਥਾਨ ‘ਤੇ ਹੈ। ਸਰਵੇਖਣ ਵਿੱਚ ਫਿਨਲੈਂਡ 65 ਫੀਸਦੀ ਨਾਲ ਸਭ ਤੋਂ ਉੱਪਰ ਹੈ, ਜਦੋਂ ਕਿ ਅਮਰੀਕਾ 29 ਫੀਸਦੀ ਨਾਲ ਸਭ ਤੋਂ ਹੇਠਲੇ ਸਥਾਨ ‘ਤੇ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੀਡੀਆ ਵੱਲੋਂ ਸਮਾਜ ਦੇ ਸਾਹਮਣੇ ਕੀ ਅਤੇ ਕਿਵੇਂ ਪੇਸ਼ ਕੀਤਾ ਜਾ ਰਿਹਾ ਹੈ।