ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਅਗਸਤ
ਭਾਜਪਾ ਦੇ ਸਾਬਕਾ ਸੈਨਿਕ ਸੈੱਲ ਦੇ ਸੂਬਾ ਕਾਰਜਕਾਰਨੀ ਮੈਂਬਰ ਤੇ ਕੁਰੂੁਕਸ਼ੇਤਰ ਦੇ ਮੈਂਬਰ ਪਾਰਲੀਮੈਂਟ ਨਾਇਬ ਸਿੰਘ ਸੈਣੀ ਦੇ ਦਫ਼ਤਰੀ ਇੰਚਾਰਜ ਕੈਲਾਸ ਸੈਣੀ ਨੇ ਕਿਹਾ ਹੈ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਪੂਰਾ ਦੇਸ਼ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਆਮਜਨ ਨੂੰ ਅਪੀਲ ਕੀਤੀ ਹੈ, ਉਸ ਵਿੱਚ ਸਭ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਸਭ ਮਿਲ ਕੇ ਇਸ ਮੁਹਿੰਮ ਨੂੰ ਜਨ ਅਭਿਆਨ ਬਣਾ ਕੇ ਸਭ ਦੀ ਹਿੱਸੇਦਾਰੀ ਲਾਜ਼ਮੀ ਕੀਤੀ ਜਾਏ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸਰਕਾਰੀ ਨਾ ਬਣ ਕੇ ਆਮਜਨ ਦਾ ਅਭਿਆਨ ਬਣੇ। ਲੋਕਾਂ ਨੂੰ ਚਾਹੀਦਾ ਹੈ ਕਿ ਉਹ 13 ਤੋਂ 15 ਅਗਸਤ ਤਕ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਤਹਿਤ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ। ਕੈਲਾਸ਼ ਸੈਣੀ ਅੱਜ ਬਾਬੈਨ ਖੇਤਰ ਵਿੱਚ ਰਾਮ ਸਰਨ ਮਾਜਰਾ, ਝੰਡੋਲਾ, ਫਾਲਸੰਡਾ, ਘਿਸਰਪੜੀ , ਬਿੰਟ ਬਾਬੈਨ ਸਣੇ ਕਈ ਪਿੰਡਾਂ ਵਿੱਚ ਲੋਕਾਂ ਨੂੰ ਇਸ ਅਭਿਆਨ ਪ੍ਰਤੀ ਜਾਗਰੂਕ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ,‘‘ਇਹ ਸਾਡੇ ਲਈ ਇਕ ਇਤਿਹਾਸਕ ਘਟਨਾ ਹੈ ਜਿਸ ਵਿੱਚ ਸਾਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ।’’ ਉਨ੍ਹਾਂ ਕਿਹਾ ਕਿ ਇਸ ਅਭਿਆਨ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਨ ਲਈ ਨੌਜਵਾਨ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਮੌਕੇ ਸੁਰਿੰਦਰ ਸੈਣੀ, ਗੁਰਦੀਪ, ਰਾਹੁਲ, ਸੂਰੀਆ ਕਾਂਤ,ਸਤਬੀਰ, ਵਿਸ਼ਾਲ ,ਸਰਬਜੀਤ ਆਦਿ ਤੋਂ ਇਲਾਵਾ ਕਈ ਨੌਜਵਾਨ ਮੌਜੂਦ ਸਨ।