ਫਰੀਦਾਬਾਦ: ਕ੍ਰਾਈਮ ਬ੍ਰਾਂਚ ਉੱਚਾ ਪਿੰਡ ਨੇ ਲੜਾਈ-ਝਗੜੇ ਕਰਕੇ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਮਨ ਵਾਸੀ ਪਿੰਡ ਤਿਲੋਰੀ ਵਜੋਂ ਹੋਈ ਹੈ। ਮੁਲਜ਼ਮਾਂ ਨੇ ਆਪਣੇ ਸਾਥੀਆਂ ਗਜੇਂਦਰ ਉਰਫ ਅੰਕੁਸ਼, ਸੰਜੂ ਉਰਫ ਭੋਂਪੂ, ਮੋਹਿਤ ਅਤੇ ਪਾਰਸ ਨਾਲ ਮਿਲ ਕੇ 25 ਫਰਵਰੀ ਨੂੰ ਭੂਪੇਂਦਰ, ਸਾਗਰ ਅਤੇ ਦੀਪੇਸ਼ ਦੀ ਕੁੱਟਮਾਰ ਕਰਕੇ ਮੋਬਾਈਲ ਫੋਨ ਖੋਹਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ। -ਪੱਤਰ ਪ੍ਰੇਰਕ