ਪੱਤਰ ਪ੍ਰੇਰਕ
ਜੀਂਦ, 8 ਮਈ
ਇਥੋਂ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਨੇ ਸ਼ਹਿਰ ਵਿੱਚ ਲਗਪਗ 80 ਲੱਖ ਰੁਪਏ ਦੀਆਂ ਵੱਖ-ਵੱਖ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਭਿਵਾਨੀ ਰੋਡ ਦੀ ਬਾਲਮੀਕੀ ਬਸਤੀ ਵਿੱਚ ਸੀਵਰੇਜ ਅਤੇ ਗਲੀ ਨਿਰਮਾਣ ਦਾ ਨੀਂਹ-ਪੱਥਰ ਰੱਖਿਆ। ਇਸ ਮਗਰੋਂ ਅਰਬਨ ਅਸਟੇਟ ਵਿੱਚ ਪਾਰਕ ਦੇ ਸੁਧਾਰ ਲਈ ਕੰਮ ਦਾ ਸ਼ੁਭ ਆਰੰਭ ਕੀਤਾ। ਉਨ੍ਹਾਂ ਰਾਮ ਕਲੋਨੀ ਅਤੇ ਸਲੱਮ ਬਸਤੀ ਵਿੱਚ 32 ਲੱਖ ਤੋਂ ਵੱਧ ਰਾਸ਼ੀ ਦੀਆਂ ਯੋਜਨਾਵਾਂ ਦਾ ਨੀਂਹ-ਪੱਥਰ ਰੱਖਿਆ। ਇਨ੍ਹਾਂ ਬਸਤੀਆਂ ਵਿੱਚ ਕੱਚੀਆਂ ਗਲੀਆਂ ਨੂੰ ਪੱਕਾ ਕੀਤਾ ਜਾਵੇਗਾ। ਵਿਧਾਇਕ ਨੇ ਕਿਹਾ ਕਿ ਆਗਾਮੀ ਦਿਨਾਂ ਵਿੱਚ ਵੀ ਹੋਰ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਜਿੱਥੇ ਪਾਈਪਾਂ ਦੀਆਂ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ, ਉੱਥੇ ਸ਼ਹਿਰ ਦੇ ਦੋਵੇਂ ਐਸ.ਟੀ.ਪੀ., ਜਨ ਸਿਹਤ ਵਿਭਾਗ ਦੁਆਰਾ ਜਲਦੀ ਹੀ ਸ਼ੁਰੂ ਕਰ ਦਿੱਤੇ ਜਾਣਗੇ।