ਅੰਬਾਲਾ: ਪੜਾਓ ਪੁਲੀਸ ਨੇ ਗੁੰਮਸ਼ੁਦਗੀ ਦੇ ਦੋ ਮਾਮਲਿਆਂ ਵਿਚ ਕਾਰਵਾਈ ਕਰਦਿਆਂ ਦੋ ਨਾਬਾਲਗ ਲੜਕੀਆਂ ਲੱਭ ਕੇ ਮਾਪਿਆਂ ਨੂੰ ਸੌਂਪ ਦਿੱਤੀਆਂ ਹਨ। ਇਕ ਮਾਮਲੇ ਵਿਚ ਨਨਹੇੜਾ ਪਿੰਡ ਦੇ ਅਭਿਸ਼ੇਕ ਨੇ 4 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ 15 ਸਾਲਾਂ ਦੀ ਭੈਣ ਬਿਨਾ ਕਿਸੇ ਨੂੰ ਕੁੱਝ ਦੱਸੇ ਘਰੋਂ ਕਿਤੇ ਚਲੀ ਗਈ ਹੈ ਅਤੇ ਵਾਪਸ ਨਹੀਂ ਆਈ। ਦੂਜੇ ਮਾਮਲੇ ਵਿਚ ਮਿਲਾਪ ਨਗਰ ਨਿਵਾਸੀ ਅਜੈ ਕੁਮਾਰ ਨੇ ਵੀ 4 ਜਨਵਰੀ ਨੂੰ ਹੀ ਆਪਣੀ 17 ਸਾਲਾਂ ਦੀ ਭੈਣ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦਾ ਕਹਿਣਾ ਸੀ ਕਿ ਉਸ ਦੀ ਭੈਣ ਨਨਹੇੜਾ ਫੈਕਟਰੀ ਵਿਚ ਕੰਮ ਕਰਦੀ ਸੀ। 4 ਜਨਵਰੀ ਨੂੰ ਸਵੇਰੇ 9 ਵਜੇ ਫੈਕਟਰੀ ਗਈ ਸੀ, ਪਰ ਵਾਪਸ ਨਹੀਂ ਆਈ। -ਨਿੱਜੀ ਪੱਤਰ ਪ੍ਰੇਰਕ