ਨਿੱਜੀ ਪੱਤਰ ਪ੍ਰੇਰਕ
ਸਿਰਸਾ, 23 ਅਗਸਤ
ਇਥੋਂ ਦੇ ਇਕ ਵਨ ਸਟਾਪ ਸੈਂਟਰ ’ਚੋਂ ਇਕ ਨਾਬਾਲਗ ਲੜਕੀ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈ। ਸੈਂਟਰ ਦੀ ਇੰਚਾਰਜ ਦੀ ਸ਼ਿਕਾਇਤ ’ਤੇ ਸਿਵਲ ਲਾਇਨਜ਼ ਥਾਣੇ ਵਿੱਚ ਕੇਸ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਇਕ ਨਾਬਾਲਗ ਲੜਕੀ ਸੈਂਟਰ ਦੀ ਨਿਗਰਾਨੀ ਹੇਠ ਰੱਖੀ ਗਈ ਸੀ ਜੋ ਬੀਤੇ ਦਿਨੀਂ ਅਚਾਨਕ ਬਿਨਾਂ ਦੱਸੇ ਕਿਤੇ ਚਲੀ ਗਈ। ਲੜਕੀ ਦੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਿਆ। ਸੈਂਟਰ ਇੰਚਾਰਜ ਸੀਮਾ ਰਾਣੀ ਦੀ ਸ਼ਿਕਾਇਤ ’ਤੇ ਸਿਵਲ ਲਾਈਨਜ਼ ਥਾਣਾ ਪੁਲੀਸ ਨੇ ਕੇਸ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।