ਪੱਤਰ ਪ੍ਰੇਰਕ
ਟੋਹਾਣਾ, 1 ਮਾਰਚ
ਨੌਕਰੀ ਦਵਾਉਣ ਦੇ ਬਹਾਨੇ ਚਾਰ ਵਿਅਕਤੀਆਂ ਨਾਲ 6 ਲੱਖ ਦੀ ਜਾਲਸਾਜ਼ੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਨੌਜਵਾਨਾਂ ਦੇ ਵਾਰਿਸਾਂ ਮਹਿੰਦਰ ਕੁਮਾਰ, ਰਾਮਫ਼ਲ, ਸਤਪਾਲ ਤੇ ਕ੍ਰਿਸ਼ਨ ਦੀ ਸ਼ਿਕਾਇਤ ’ਤੇ ਅਕੈਡਮੀ ਸੰਚਾਲਕ ਸੁਰਿੰਦਰ ਕੁਮਾਰ ਅਤੇ ਦੋ ਔਰਤ ਟੀਚਰਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅਕੈਡਮੀ ਸੰਚਾਲਕ ਨੇ 6 ਲੱਖ ਰੁਪਏ ਪ੍ਰਤੀ ਵਿਦਿਆਰਥੀ ਨੌਕਰੀ ਬਦਲੇ ਲੈਣ ਦੀ ਮੰਗ ਕੀਤੀ ਤੇ ਬਦਲੇ ਵਿੱਚ ਗਾਰੰਟੀ ਦੇ ਕੇ ਡੇਢ ਲੱਖ ਰੁਪਏ ਪ੍ਰਤੀ ਵਿਦਿਆਰਥੀ ਪਹਿਲਾਂ ਹੀ ਲੈ ਲਏ। ਅਕੈਡਮੀ ਸੰਚਾਲਕ ਵੱਲੋ ਆਨਾਕਾਨੀ ਕਰਨ ’ਤੇ ਵਾਰਸਾਂ ਨੇ ਸ਼ਿਕਾਇਤ ਕੀਤੀ। ਪੁਲੀਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਆਰੰਭੀ ਹੈ।