ਪੱਤਰ ਪ੍ਰੇਰਕ
ਰਤੀਆ, 14 ਜੂਨ
ਸਥਾਨਕ ਇਲਾਕੇ ਦੇ ਮਨਰੇਗਾ ਮੇਟ ਯੂਨੀਅਨ ਦੇ ਪ੍ਰਤੀਨਿਧੀਆਂ ਦੀ ਅਹਿਮ ਮੀਟਿੰਗ ਸ਼ਹੀਦ ਦਵਿੰਦਰ ਸਿੰਘ ਪਾਰਕ ਵਿਚ ਪ੍ਰਧਾਨ ਕੇਸਰ ਦਾਸ ਮੁਨਸ਼ੀਵਾਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਮੇਟਾਂ ਦੇ ਆਈ.ਡੀ ਕਾਰਡ ਬਣਵਾਉਣ ਤੋਂ ਇਲਾਵਾ ਹੋਰ ਸਮੱਸਿਆਵਾਂ ਨੂੰ ਲੈ ਕੇ ਚਰਚਾ ਕੀਤੀ ਗਈ। ਮੀਟਿੰਗ ਉਪਰੰਤ ਯੂਨੀਅਨ ਦਾ ਵਫ਼ਦ ਬੀਡੀਪੀਓ ਸੰਦੀਪ ਭਾਰਦਵਾਜ ਨੂੰ ਮਿਲਿਆ ਅਤੇ ਉਨ੍ਹਾਂ ਅੱਗੇ ਆਪਣੀਆਂ ਸਮੱਸਿਆਵਾਂ ਰੱਖੀਆਂ। ਇਸ ਦੌਰਾਨ ਬੀਡੀਪੀਓ ਨੇ ਜਲਦ ਹੀ ਕਾਰਡ ਬਣਾਉਣ ਦਾ ਭਰੋਸਾ ਦਿੱਤਾ ਅਤੇ ਇਸ ਦੇ ਨਾਲ ਪਿੰਡ ਨਥਵਾਨ, ਬਲਿਆਲਾ, ਹਮਜਾਪੁਰ, ਬੋੜਾ ਅਤੇ ਕਲੋਠਾ ਵਿਚ ਮਨਰੇਗਾ ਦਾ ਕੰਮ ਚਲਾਉਣ ਬਾਰੇ ਜਾਣੂ ਕਰਵਾਉਣ ਤੇ ਉਨ੍ਹਾਂ ਇਨ੍ਹਾਂ ਪਿੰਡਾਂ ਵਿਚ ਵੀ ਜਲਦੀ ਹੀ ਕੰਮ ਚਲਾਉਣ ਦਾ ਭਰੋਸਾ ਦਿੱਤਾ। ਅਧਿਕਾਰੀ ਦੇ ਭਰੋਸੇ ਤੋਂ ਬਾਅਦ ਮਨਰੇਗਾ ਮੇਟ ਦੇ ਪ੍ਰਤੀਨਿਧ ਕਾਫ਼ੀ ਸੰਤੁਸ਼ਟ ਨਜ਼ਰ ਆਏ। ਇਸ ਮੌਕੇ ਕੇਸਰ ਦਾਸ, ਸਕੱਤਰ ਸੁਰਿੰਦਰ ਐੱਮਪੀ ਸੋਤਰ, ਓਮ ਪ੍ਰਕਾਸ਼ ਕਲੋਠਾ, ਜ਼ਿਲ੍ਹਾ ਸਕੱਤਰ ਦੀਪਕ ਕੰਵਲਗੜ੍ਹ, ਦਲੀਪ ਸਿੰਘ ਹਾਜ਼ਰ ਸਨ।