ਪੱਤਰ ਪ੍ਰੇਰਕ
ਟੋਹਾਣਾ, 28 ਅਗਸਤ
ਪਿੰਡ ਲੈਹਰਿਆਂ ਦੇ ਬੱਸ ਸਟੈਂਡ ’ਚ ਦੁਕਾਨ ਅੱਗੇ ਸੁੱਤੇ ਪਏ ਵਪਾਰੀ ਜਗਦੀਸ਼ ਦੇ ਹੋਏ ਕਤਲ ਮਾਮਲੇ ਨੂੰ ਪੁਲੀਸ ਨੇ ਸੁਲਝਾਅ ਲਿਆ ਹੈ। ਪੁਲੀਸ ਨੇ ਪਿੰਡ ਲੈਹਰਿਆਂ ਦੇ ਮਨਦੀਪ ਉਰਫ਼ ਮੋਨੂੰ ਨੂੰ ਕੁਲਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਉਸਨੇ ਆਪਣਾ ਅਪਰਾਧ ਕਬੂਲ ਕਰਦੇ ਹੋਏ ਤਿੰਨ ਹੋਰ ਸਾਥੀਆਂ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਦੀ ਪੁਲੀਸ ਤਲਾਸ਼ ਕਰ ਰਹੀ ਹੈ। ਡੀਐੱਸਪੀ ਅਜਾਇਬ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ ਤੇ ਚੋਰੀ ਦੇ ਇਰਾਦੇ ਨਾਲ ਮੁਲਜ਼ਮਾਂ ਨੇ ਵਪਾਰੀ ਦਾ ਕਤਲ ਕਰਨਾ ਕਬੂਲ ਕੀਤਾ ਹੈ। ਮੁਲਜ਼ਮਾਂ ਨੇ ਗੁਆਂਢੀਆਂ ਦੇ ਕੈਮਰੇ ਤੋੜ ਦਿੱਤੇ ਸਨ। ਪੁਲੀਸ ਜਦੋਂ ਮਨਦੀਪ ਦੇ ਘਰ ਪੁੱਜੀ ਤਾਂ ਉਹ ਘਰ ਨਹੀਂ ਮਿਲਿਆ ਤੇ ਉਸਨੂੰ ਮੋਬਾਈਲ ਲੋਕੇਸ਼ਨ ਰਾਹੀਂ ਕੂਲਾਂ ਤੋਂ ਕਾਬੂ ਕਰ ਲਿਆ ਗਿਆ।