ਪੱਤਰ ਪ੍ਰੇਰਕ
ਫਰੀਦਾਬਾਦ, 18 ਅਗਸਤ
ਖੇਤੀ ਕਾਨੂੰਨਾਂ ਖ਼ਿਲਾਫ਼ ਪਲਵਲ ਵਿਚ ਚੱਲ ਰਹੇ ਕਿਸਾਨਾਂ ਦੇ ਧਰਨੇ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ (ਅੰਬਾਵਤਾ) ਦੀ ਬੈਠਕ ਬੁਲਾਈ ਗਈ। ਇਸ ਵਿੱਚ 26 ਅਗਸਤ ਨੂੰ ਫਰੀਦਾਬਾਦ ਦੇ ਸੈਕਟਰ-12 ਵਿਚ ਡੀਸੀ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ। 26 ਅਗਸਤ ਨੂੰ ਕਿਸਾਨ ਅੰਦੋਲਨ ਦੇ 9 ਮਹੀਨੇ ਪੂਰੇ ਹੋ ਰਹੇ ਹਨ। ਇਸ ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸਮਾਗਮ ਕੀਤੇ ਜਾਣੇ ਹਨ। ਹਾਲਾਂਕਿ ਪਲਵਲ ਮੋਰਚੇ ਦੇ ਪਹਿਲਾਂ ਵਾਲੇ ਆਗੂਆਂ ਦੇ ਪਿੰਡਾਂ ਨੂੰ ਪਰਤ ਜਾਣ ਮਗਰੋਂ ਸਥਾਨਕ ਆਗੂਆਂ ਵੱਲੋਂ ਥੋੜ੍ਹੀ ਗਿਣਤੀ ਵਿੱਚ ਮੋਰਚਾ ਜਾਰੀ ਰੱਖਿਆ ਹੋਇਆ ਹੈ। ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾਣ ਵਾਲੇ ਸਾਰੇ ਸੱਦਿਆਂ ਉੱਪਰ ਅਮਲ ਕਰ ਰਹੇ ਹਨ। ਅੱਜ ਦੀ ਬੈਠਕ ਵਿੱਚ ਕਿਸਾਨ ਅੰਦੋਲਨ ਦੀ ਤਾਜ਼ਾ ਸਥਿਤੀ ਉਪਰ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਉਮੀਦ ਕੀਤੀ ਕਿ ਕਿਸਾਨ ਅੰਦੋਲਨ ਦੇ ਉੱਤਰ ਪ੍ਰਦੇਸ਼, ਉੱਤਰਾਖੰਡ ਵੱਲ ਫੈਲਣ ਨਾਲ ਕੇਂਦਰ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗੇਗੀ।