ਪਤੱਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਅਗਸਤ
ਆਜ਼ਾਦੀ ਦਿਹਾੜਾ ਮਨਾਉਣ ਸਬੰਧੀ ਐੱਸਡੀਐੱਮ ਕਪਿਲ ਸ਼ਰਮਾ ਵੱਲੋਂ ਉਪ ਮੰਡਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਐੱਸਡੀਐੱਮ ਨੇ ‘ਆਜ਼ਾਦੀ ਦੇ ਅਮ੍ਰਿਤ ਮਹੋਤਸਵ’ ਦੀ ਲੜੀ ਤਹਿਤ 75ਵੇਂ ਆਜ਼ਾਦੀ ਦਿਵਸ ਦੇ ਸੰਦਰਭ ਵਿੱਚ ਇਸ ਵਾਰ 13 ਤੋਂ 15 ਅਗਸਤ ਤਕ ‘ਹਰ ਘਰ ਤਿਰੰਗਾ’ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਏਗਾ। ਉਨਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਤਿੰਨਾ ਦਿਨਾਂ ਵਿੱਚ ਆਪਣੇ ਘਰਾਂ ’ਚ ਸਨਮਾਨ ਪੂਰਵਕ ਤਿਰੰਗਾ ਲਹਿਰਾਉਣ ਤੇ ਹੋਰਾਂ ਨੂੰ ਪ੍ਰੇਰਿਤ ਕਰਨ। ਉਨਾਂ ਨਗਰ ਪਾਲਿਕਾ, ਲੋਕ ਨਿਰਮਾਣ ਵਿਭਾਗ, ਜਨ ਸਆਥ ਵਿਭਾਗ, ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਨਿਰਦੇਸ਼ ਦਿੱਤੇ। ਇਸ ਮੌੇਕੇ ਐੱਸਐੱਮਓ ਕੁਲਦੀਪ ਰਾਜ, ਮਾਰਕੀਟ ਕਮੇਟੀ ਦੇ ਸਕੱਤਰ ਕ੍ਰਿਸ਼ਨ ਮਲਿਕ, ਨਗਰ ਪਾਲਿਕਾ ਦੇ ਸਕੱਤਰ ਬਬੂਲ ਸਿੰਘ ਵੀ ਮੌਜੂਦ ਸਨ।