ਪੱਤਰ ਪ੍ਰੇਰਕ
ਯਮੁਨਾਨਗਰ, 28 ਸਤੰਬਰ
ਨਗਰ ਨਿਗਮ ਦੇ ਮੇਅਰ ਮਦਨ ਚੌਹਾਨ ਨੇ ਸੰਜੇ ਵਿਹਾਰ ਕਲੋਨੀ ਵਿੱਚ ਬਣਾਏ ਗਏ ਵਾਲੀਬਾਲ ਮੈਦਾਨ ਦਾ ਉਦਘਾਟਨ ਕੀਤਾ ਅਤੇ ਪਹਿਲੇ ਮੈਚ ਦੀ ਸ਼ੁਰੂਆਤ ਕੀਤੀ । ਇਸ ਮੌਕੇ ਉਨ੍ਹਾਂ ਕਿਹਾ ਕਿ ਸੰਜੇ ਵਿਹਾਰ ਵੈੱਲਫੇਅਰ ਐਸਸੀਏਸ਼ਨ ਦਾ ਇਹ ਸ਼ਲਾਘਾ ਯੋਗ ਕਦਮ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨ੍ਹਾਂ ਦੇ ਜੀਵਨ ਵਿੱਚ ਖੇਡਾਂ ਦੇ ਪ੍ਰਤੀ ਜਾਗਰੂਕਤਾ ਜ਼ਰੂਰੀ ਹੈ। ਨਵੇਂ ਬਣੇ ਗਰਾਊਂਡ ਵਿੱਚ ਮਹਿਮਾਨ ਟੀਮ ਗੋਬਿੰਦਪੁਰਾ ਅਤੇ ਮੇਜ਼ਬਾਨ ਸੰਜੇ ਵਿਹਾਰ ਦੀਆਂ ਟੀਮਾਂ ਵਿਚਾਲੇ ਚਾਰ ਮੈਚ ਹੋਏ। ਇਸ ਵਿੱਚ ਸੰਜੇ ਵਿਹਾਰ ਦੀ ਟੀਮ ਨੇ ਤਿੰਨ ਅਤੇ ਗੋਬਿੰਦਪੁਰਾ ਦੀ ਟੀਮ ਨੇ ਇੱਕ ਮੈਚ ਜਿੱਤਿਆ। ਜੇਤੂ ਟੀਮ ਦੇ ਕਪਤਾਨ ਐੱਫਐੱਮ ਖਾਨ ਅਤੇ ਟੀਮ ਨੂੰ ਸਮਾਜ ਸੇਵੀ ਅੰਕੁਰ ਜੈਨ ਨੇ ਇਨਾਮ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸਿੰਘ ਰਾਮ ਸੈਣੀ, ਸੁਸ਼ੀਲ ਧੀਮਾਨ, ਕੇਪੀ ਸੈਣੀ, ਰਾਮੇਸ਼ਵਰ ਪੰਜੇਟਾ, ਖਾਨ ਸਾਹਿਬ, ਗਿਆਨ ਚੰਦ, ਰਾਮ ਕਿਸ਼ਨ, ਅਰੁਣ ਯਾਦਵ, ਵਿਕਾਸ ਕੁਮਾਰ ਮੌਜੂਦ ਸਨ ।