ਮਹਾਂਵੀਰ ਮਿੱਤਲ
ਜੀਂਦ, 5 ਦਸੰਬਰ
ਇਥੇ ਆਮ ਆਦਮੀ ਪਾਰਟੀ ਵਿਧਾਨ ਸਭਾ ਮਹਿਲਾ ਪ੍ਰਧਾਨ ਡਾ. ਰਜਨੀਸ਼ ਜੈਨ ਨੇ ਵਾਰਡ ਨੰਬਰ 27 ਦੀ ਸ਼ਾਂਤੀ ਦੇਵੀ ਦੇ ਨਾਲ ਸੈਂਕੜੇ ਮਹਿਲਾਵਾਂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜੀਂਦ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ, ਸੜਕਾਂ ਦੇ ਬਾਰ-ਬਾਰ ਤੋੜਨ ਅਤੇ ਬਣਾਉਣ ਦੀ ਪ੍ਰਕਿਰਿਆ ਵਿੱਚ ਲੱਖਾਂ ਰੁਪਏ ਦਾ ਘੁਟਾਲਾ ਹੋਇਆ ਹੈ। ਜੀਂਦ ਵਿੱਚ ਪੀਣ ਵਾਲਾ ਸਾਫ਼ ਪਾਣੀ ਵੀ ਸਪਲਾਈ ਨਹੀਂ ਹੁੰਦਾ, ਸੀਵਰ ਓਵਰਫਲੋਅ ਦੀ ਸੱਮਸਿਆ ਹਰ ਵੇਲੇ ਬਣੀ ਰਹਿੰਦੀ ਹੈ, ਜਨ ਸੁਵਿਧਾਵਾਂ ਦੀ ਭਾਰੀ ਘਾਟ ਹੈ ਜਿਸਦੇ ਚਲਦੇ ਆਮ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਡਾ. ਰਜਨੀਸ਼ ਜੈਨ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿੱਚ ਨਵੇਂ ਵਰਕਰ ਸ਼ਾਮਿਲ ਹੋ ਰਹੇ ਹਨ ਜੋ ਕਿ ਪਾਰਟੀ ਦੇ ਮਜ਼ਬੂਤ ਹੋਣ ਦੇ ਸੰਕੇਤ ਮਿਲ ਰਹੇ ਹਨ। ਜੀਂਦ ਹਲਕੇ ਦੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਨਾਲ ਪਧਾਰੇ ਕਮਾਂਡੋ ਰਾਮੇਸ਼ਵਰ ਸਿਓਰਾਨ, ਪਾਰਟੀ ਵੇਸਟ ਜ਼ੋਨ ਸੰਗਠਨ ਮੰਤਰੀ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਸਿੱਧੂ ਦਾ ਵਿਸ਼ੇਸ਼ ਰੂਪ ਨਾਲ ਨਿੱਘਾ ਸਵਾਗਤ ਕੀਤਾ। ਇਸ ਤਹਿਤ ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਸਿੱਧੂ, ਰਾਮੇਸ਼ਵਰ ਸਿਓਰਾਨ, ਡਾ. ਰਜ਼ਨੀਸ਼ ਜੈਨ, ਜੀਂਦ ਵਿਧਾਨ ਸਭਾ ਪ੍ਰਧਾਨ ਤਰਸੇਮ ਗੋਇਲ ਅਤੇ ਮੀਡੀਆ ਪ੍ਰਭਾਰੀ ਡਾ. ਗਣੇਸ਼ ਕੌਸ਼ਿਕ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਪੂਰਾ ਮਾਨ-ਸਨਮਾਣ ਦਿੱਤਾ ਜਾਵੇਗਾ।