ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਕਾਂਗਰਸੀ ਆਗੂ ਅਜੈ ਮਾਕਨ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਕੀਤੀ ਗਈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਉਦੋਂ ਹੀ ਲੌਕਡਾਊਨ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਜਦੋਂ ਕਰੋਨਾ ਮਰੀਜ਼ਾਂ ਦਾ ਅੰਕੜਾ ਮੌਜੂਦਾ ਦਰ 27% ਤੋਂ ਘੱਟ ਕੇ ਹੇਠਾਂ ਨਾ ਆ ਜਾਵੇ। ਉਨ੍ਹਾਂ ਦਿੱਲੀ ਦੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਲਈ ਕਮਿਸ਼ਨ ਦਾ ਦਖ਼ਲ ਮੰਗਿਆ ਹੈ। ਉਨ੍ਹਾਂ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਡਾ. ਮਹੇਸ਼ ਵਰਮਾ ਦੀ ਅਗਵਾਈ ਵਾਲੀ ਕਮੇਟੀ ਵੱਲੋਂ 10 ਹਜ਼ਾਰ ਵੈਂਟੀਲੇਟਰ ਤੇ 42000 ਬਿਸਤਰੇ ਤਿਆਰ ਰੱਖਣ ਦੀ ਸਿਫ਼ਾਰਸ਼ ਉਪਰ ਅਮਲ ਹੋਵੇ ਤੇ ਸਿਹਤ ਸਹੂਲਤਾਂ ਵਿੱਚ ਵਿਸਥਾਰ ਕੀਤਾ ਜਾਵੇ ਤਾਂ ਕਿ ਕੋਈ ਪ੍ਰੇਸ਼ਾਨੀ ਨਾ ਹੋਵੇ।