ਟੋਹਾਣਾ (ਪੱਤਰ ਪ੍ਰੇਰਕ ): ਉੱਤਰ ਰੇਲਵੇ ਵੱਲੋਂ ਸਰਾਏ ਰੋਹਿਲਾ ਤੋਂ ਬੀਕਾਨੇਰ ਲਈ ਨਵੀਂ ਮੇਲ ਗੱਡੀ ਚਲਾਈ ਜਾ ਰਹੀ ਹੈ। ਰੇਲ ਰੂਟ ਦੇ ਸਟੇਸ਼ਨਾਂ ’ਤੇ ਭੇਜੀ ਗਈ ਸੂਚਨਾ ਮੁਤਾਬਿਕ ਸਰਾਏ ਰੋਹਿਲਾ ਤੋਂ 22.45 ’ਤੇ ਗੱਡੀ ਚੱਲੇਗੀ, ਜੋ ਰੋਹਤਕ, ਜੀਂਦ, ਜਾਖਲ, ਸੰਗਰੂਰ, ਧੂਰੀ, ਬਠਿੰਡਾ ਦੇ ਰਸਤੇ ਗੰਗਾਨਗਰ, ਕੇਸ਼ਰੀ ਸਿੰਘਪੁਰਾ, ਸ਼੍ਰੀ ਕਰਨਪੁਰ, ਰਾਜ ਸਿੰਘਪੁਰ, ਰਾਏ ਸਿੰਘਪੁਰ ਨਗਰ ਤੋਂ ਹੁੰਦੀ ਹੋਈ ਦੂਜੇ ਦਿਨ ਦੁਪਹਿਰ 13.20 ’ਤੇ ਬੀਕਾਨੇਰ ਪੁੱਜੇਗੀ। ਜਾਣਕਾਰੀ ਮੁਤਾਬਿਕ ਬੀਕਾਨੇਰ ਤੋਂ ਉੱਤਰ ਰੇਲਵੇ ਦੀ ਇਹ ਮੇਲ ਗੱਡੀ 16.45 ਵਜੇ ਚੱਲਕੇ ਇਸੇ ਰੂਟ ’ਤੇ ਲੰਘਦੀ ਹੋਈ ਦੂਜੇ ਦਿਨ ਸਵੇਰੇ 7.20 ਵਜੇ ਸਰਾਏ ਰੋਹਿਲਾ ਪੁੱਜੇਗੀ।