ਯਮੁਨਾਨਗਰ: ਇੱਥੋਂ ਦੀ ਪ੍ਰੋਫੈਸਰ ਕਲੋਨੀ ਤੋਂ ਡਿਊਟੀ ’ਤੇ ਜਾ ਰਹੇ ਬੈਂਕ ਕਰਮਚਾਰੀ ਤੋਂ ਦੋ ਨੌਜਵਾਨ ਪਰਸ ਖੋਹ ਕੇ ਫਰਾਰ ਹੋ ਗਏ। ਪਰਸ ਵਿੱਚ ਇੱਕ ਲੱਖ ਰੁਪਿਆ ਅਤੇ ਜ਼ਰੂਰੀ ਕਾਗਜ਼ਾਤ ਸਨ। ਪੁਲੀਸ ਨੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪ੍ਰੋਫੈਸਰ ਕਲੋਨੀ ਦੇ ਡੀ ਬਲਾਕ ਵਾਸੀ ਮੁਕੇਸ਼ ਕੁਮਾਰ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਹ ਸੈਂਟਰਲ ਬੈਂਕ ਜਗਾਧਰੀ ਵਿੱਚ ਨੌਕਰੀ ਕਰਦਾ ਹੈ। ਹਰ ਦਿਨ ਦੀ ਤਰ੍ਹਾਂ ਉਹ ਘਰ ਤੋਂ ਬੈਂਕ ਲਈ ਪੈਦਲ ਹੀ ਨਿਕਲਿਆ ਸੀ ਕਿ ਗਲੀ ਵਿੱਚ ਪਿੱਛੋਂ ਦੋ ਨੌਜਵਾਨ ਆਏ ਅਤੇ ਮੁਲਜ਼ਮਾਂ ਨੇ ਉਸ ਨੂੰ ਪਕੜ ਕੇ ਉਸ ਦੀ ਪੈਂਟ ਵਿੱਚੋਂ ਪਰਸ ਕੱਢ ਲਿਆ। ਉਸ ਦੇ ਮੁਤਾਬਕ ਬੈਗ ਵਿੱਚ 2-2 ਹਜ਼ਾਰ ਦੇ 50 ਨੋਟ ਆਈਡੀ ਪਰੂਫ਼ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਉਸ ਦੇ ਰੌਲਾ ਪਾਊਣ ’ਤੇ ਉਹ ਉਸ ਨੂੰ ਧੱਕਾ ਦੇ ਕੇ ਫਰਾਰ ਹੋ ਗਏ। ਜਾਂਚ ਅਧਿਕਾਰੀ ਸਤੀਸ਼ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ