ਦਵਿੰਦਰ ਸਿੰਘ
ਯਮੁਨਾਨਗਰ, 14 ਜਨਵਰੀ
ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਵਿੱਚ ਲੋਹੜੀ ਅਤੇ ਮਾਘੀ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਕਾਲਜ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਇੱਕ ਫੇਅਰਵੈੱਲ ਪਾਰਟੀ ਵੀ ਰੱਖੀ ਗਈ, ਜਿਸ ਵਿੱਚ ਪਿਛਲੇ ਸਾਲ ਕਰੋਨਾ ਕਾਲ ਵਿੱਚ ਸੇਵਾਮੁਕਤ ਹੋਏ ਸਟਾਫ ਜਿਸ ਵਿੱਚ ਪ੍ਰਿੰਸੀਪਲ ਡਾ. ਵਰਿੰਦਰ ਗਾਂਧੀ, ਡਾ. ਪੂਨਮ ਆਹਲੂਵਾਲੀਆ, ਡਾ. ਆਦਰਸ਼ ਵਰਮਾ, ਡਾ. ਅਮਿਤਾ ਸ਼ਰਮਾ ਅਤੇ ਨੰਨਾ ਰਾਮ ਸ਼ਾਮਲ ਸਨ, ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਐੱਮਐੱਸ ਸਾਹਣੀ ਨੇ ਡਾ. ਵਰਿੰਦਰ ਗਾਂਧੀ ਨੂੰ ਕਾਲਜ ਮੈਨੇਜਮੈਂਟ ਕਮੇਟੀ ਦਾ ਮੈਂਬਰ ਬਣਾਏ ਜਾਣ ’ਤੇ ਵਧਾਈ ਦਿੱਤੀ। ਇਸ ਮੌਕੇ ’ਤੇ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਪ੍ਰੋਗਰਾਮ ਵਿੱਚ ਪ੍ਰਿੰਸੀਪਲ ਅਨੂੰ ਅਤਰੇਜਾ, ਸੰਤ ਨਿਸਚਲ ਸਿੰਘ ਕਾਲਜ ਆਫ ਐਜੂਕੇਸ਼ਨ ਦੇ ਡਾਇਰੈਕਟਰ ਪ੍ਰੋਫੈਸਰ ਕੇਐੱਸ ਓਬਰਾਏ, ਡਾ. ਅੰਜੂ ਵਾਲੀਆ ਅਤੇ ਮਧੂ ਸਾਹਣੀ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ।