ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਮਾਰਚ
ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ, ਏਵੀਐੱਸਐੱਮ, ਐੱਸਐੱਮ ਨੇ ਅੱਜ ਫ਼ੌਜ ਦੀ ਖੜਗਾ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ (ਜੀਓਸੀ) ਵਜੋਂ ਕਮਾਨ ਸੰਭਾਲ ਲਈ ਹੈ। ਉਹ ਰਾਸ਼ਟਰੀ ਸੁਰੱਖਿਆ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ। ਉਹ ਇਨਫੈਂਟਰੀ (ਪੈਦਲ) ਅਧਿਕਾਰੀ ਹਨ ਅਤੇ ਆਪ੍ਰੇਸ਼ਨ ਪਵਨ, ਮੇਘਦੂਤ, ਰਕਸ਼ਕ ਤੇ ਪਰਾਕ੍ਰਮ ਸਮੇਤ ਕਈ ਹੋਰ ਆਪ੍ਰੇਸ਼ਨਾਂ ਵਿੱਚ ਕੰਮ ਕਰ ਚੁੱਕੇ ਹਨ। ਉਹ ਯੂਨਾਈਟਿਡ ਨੇਸ਼ਨ ਦੇ ਆਈਵਰੀ ਕੋਸਟ ਮਿਸ਼ਨ ਵਿੱਚ ਭਾਗ ਲੈ ਚੁੱਕੇ ਹਨ। ਖੜਗਾ ਕੋਰ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਉਹ ਮਿਲਟਰੀ ਆਪਰੇਸ਼ਨ ਡਾਇਰੈਕਟੋਰੇਟ ਅਤੇ ਮਿਲਟਰੀ ਸੈਕਰੇਟਰੀ ਬਰਾਂਚ ਵਿੱਚ ਕੰਮ ਕਰ ਚੁੱਕੇ ਹਨ ਅਤੇ ਨਵੀਂ ਸਿਰਜੀ ਗਈ ਪੋਸਟ ਡਾਇਰੈਕਟਰ ਜਨਰਲ ਵਾਰਫੇਅਰ ਵੀ ਰਹਿ ਚੁੱਕੇ ਹਨ। ਅੱਜ ਇੱਥੇ ਖੜਗਾ ਕੋਰ ਦੀ ਕਮਾਨ ਸੰਭਾਲਣ ਮਗਰੋਂ ਉਨ੍ਹਾਂ ਨੇ ਸ਼ਹੀਦ ਸਮਾਰਕ ’ਤੇ ਕੁਰਬਾਨੀਆਂ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।