ਪੱਤਰ ਪ੍ਰੇਰਕ
ਫਰੀਦਾਬਾਦ, 14 ਮਈ
ਡੀਏਵੀ ਪੀਜੀ ਕਾਮਰਸ ਵਿਭਾਗ ਦੀ ਮੁਖੀ ਡਾ. ਰੁਚੀ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੈਕਚਰ-6 ਕਰਵਾਇਆ ਗਿਆ। ਇਸ ਦੇ ਕਨਵੀਨਰ ਡਾ. ਇਮਰਾਨ ਖ਼ਾਨ ਅਤੇ ਸ੍ਰੀਮਤੀ ਰਜਨੀ ਟੁਟੇਜਾ ਸਨ। ਅੰਸ਼ੁਲ ਸੁਦਰਸ਼ਨ, ਐੱਮਕਾਮ ਦੇ ਸਾਬਕਾ ਵਿਦਿਆਰਥੀ ਨੂੰ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ ਸੀ ਜੋ ਇਸ ਸਮੇਂ ਕੈਪੀਟਲ ਕੰਪਨੀ ਵਿੱਚ ਵੈਲਥ ਮੈਨੇਜਮੈਂਟ ਐਸੋਸੀਏਟ ਵਜੋਂ ਕੰਮ ਕਰ ਰਹੇ ਹਨ। ਲੈਕਚਰ ਦਾ ਮੁੱਖ ਵਿਸ਼ਾ ‘ਤਕਨੀਕੀ ਵਿਸ਼ਲੇਸ਼ਣ ਦੇ ਆਧਾਰ ’ਤੇ ਸਟਾਕਾਂ ਦੀ ਚੋਣ ਕਿਵੇਂ ਕਰੀਏ’ ਸੀ। ਸ੍ਰੀ ਅੰਸ਼ੁਲ ਨੇ ਸਟਾਕਾਂ ਦੇ ਵਿਸ਼ਲੇਸ਼ਣ ਲਈ ਵਰਤੀਆਂ ਜਾਣ ਵਾਲੀਆਂ ਬੁਨਿਆਦੀ ਰਣਨੀਤੀ ਬਾਰੇ ਚਰਚਾ ਕੀਤੀ। ਉਨ੍ਹਾਂ ਸਮਕਾਲੀ ਆਨਲਾਈਨ ਕਾਰੋਬਾਰ ਦੇ ਦਾਖਲੇ ਤੇ ਬਾਹਰ ਜਾਣ ਦੀਆਂ ਗਤੀਵਿਧੀਆਂ ਦੇ ਗਿਆਨ ਤੋਂ ਜਾਣੂ ਕਰਵਾਇਆ । ਬੀਕਾਮ ਵਿਭਾਗ ਦੀ ਮੁਖੀ ਡਾ. ਅਰਚਨਾ ਭਾਟੀਆ ਨੇ ਵੀ ਵਿਦਿਆਰਥੀਆਂ ਨਾਲ ਸ਼ੇਅਰ ਬਾਜ਼ਾਰ ਨਾਲ ਸਬੰਧਤ ਪ੍ਰੈਕਟੀਕਲ ਤੱਥ ਸਾਂਝੇ ਕੀਤੇ।