ਨਿੱਜੀ ਪੱਤਰ ਪ੍ਰੇਰਕ
ਸਿਰਸਾ, 25 ਦਸੰਬਰ
ਇਥੋਂ ਦੀ ਅਦਾਲਤ ਵਿੱਚ ਇਕ ਵਕੀਲ ਤੇ ਇਕ ਮਹਿਲਾ ਏਐੱਸਆਈ ਵਿਚਾਲੇ ਹੋਏ ਬੁਲਾਰੇ ਮਗਰੋਂ ਪੈਦਾ ਹੋਇਆ ਰੇੜਕਾ ਹਾਲੇ ਜਾਰੀ ਹੈ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਵਕੀਲਾਂ ਨੇ ਅੱਜ ਪੰਜਵੇਂ ਦਿਨ ਵੀ ਕੰਮ ਠੱਪ ਰੱਖਿਆ ਅਤੇ ਚਿਵਾਤਨੀ ਦਿੱਤੀ ਕਿ ਜੇ ਮਹਿਲਾ ਏਐੱਸਆਈ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਧਰਨੇ ਭੁੱਖ ਹੜਤਾਲ ’ਤੇ ਬੈਠਣਗੇੇ। ਏਐੱਸਆਈ ਗੁਰਮੀਤ ਕੌਰ ਜਿੱਥੇ ਦੋਸ਼ਾਂ ਨੂੰ ਪਹਿਲੇ ਦਿਨ ਹੀ ਖਾਰਜ ਕਰ ਚੁੱਕੇ ਹਨ ਉਥੇ ਹੀ ਉਨ੍ਹਾਂ ਵਕੀਲ ਖ਼ਿਲਾਫ਼ ਕਾਰਵਾਈ ਸਬੰਧੀ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਵੀ ਕੀਤੀ ਹੈ।