ਪੱਤਰ ਪ੍ਰੇਰਕ
ਨਰਾਇਣਗੜ੍ਹ, 22 ਫਰਵਰੀ
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਿਊ ਮਾਡਲ ਕਲੋਨੀ ਪੰਜਲਾਸਾ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਚਾਹ ਤੇ ਪਕੌੜਿਆਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਲੰਗਰ ਛਕਿਆ ’ਤੇ ਸੇਵਾ ਦਾ ਲਾਹਾ ਲਿਆ। ਐਡਵੋਕੇਟ ਸੰਜੀਵ ਜੌਲੀ ਤੇ ਕੌਂਸਲਰ ਰਤੀ ਰਾਮ ਸਣੇ ਹੋਰ ਆਗੂ ਗੁਰੂ ਰਵਿਦਾਸ ਦੀ ਤਸਵੀਰ ਅੱਗੇ ਨਤਮਸਤਕ ਹੋਏ। ਇਸ ਦੌਰਾਨ ਸੰਜੀਵ ਜੌਲੀ ਨੇ ਉਨ੍ਹਾਂ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਲੋਕਾਂ ਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ ਚੱਲਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਾਰਿਆਂ ਨੂੁੰ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ। ਇਸ ਮੌਕੇ ਸੰਜੀਵ ਕੁਮਾਰ ਪੰਜਲਾਸਾ, ਗੌਰਵ ਮੋਮਿਆ, ਗੁਰਮੀਤ ਸਿੰਘ, ਰਾਮ ਸਿੰਘ, ਰਾਜੂ, ਰਤੀ ਰਾਮ, ਭੀਮ ਸੈਣ, ਰਾਮ ਪਾਲ, ਰਾਮ ਕਰਣ, ਫੂਲ ਚੰਦ, ਰਣਜੀਤ, ਧਰਮੇਂਦਰ ਗੁਪਤਾ ਸਣੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।