ਪੱਤਰ ਪ੍ਰੇਰਕ
ਰਤੀਆ, 8 ਜੁਲਾਈ
ਇਥੇ ਰਤੀਆ ਸ਼ਹਿਰ ਅੰਦਰ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫੇਲ ਹੋਣ ਕਾਰਨ ਸੀਵਰੇਜ ਮੇਨ ਹੋਲਾ ’ਚ ਗੰਦਾ ਪਾਣੀ ਗਲੀਆਂ ਵਿੱਚ ਫੈਲਣ ਲੱਗਾ ਹੈ। ਇਸ ਸ਼ਹਿਰ ਦੀ ਅਰੋੜਾ ਕਲੋਨੀ, ਸ਼ਨੀ ਮੰਦਰ, ਅਨਾਜ ਮੰਡੀ ਦੇ ਗੇਟ ਕੋਲ ਇਹ ਸਮੱਸਿਆ ਲੋਕਾਂ ’ਤੇ ਭਾਰੂ ਹੋਣ ਲੱਗੀ ਹੈ। ਇਸ ਗੰਦਾ ਪਾਣੀ ਸੜਕਾਂ ’ਤੇ ਫੈਲ ਕੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣ ਲੱਗਾ ਹੈ।
ਉਨ੍ਹਾਂ ਦੱਸਿਆ ਕਿ ਇਥੋਂ ਤੱਕ ਕਿ ਗੰਦੇ ਪਾਣੀ ਦਾ ਘੇਰਾ ਵੱਧਣ ’ਤੇ ਸ਼ਹਿਰ ਅੰਦਰ ਆਉਣ-ਜਾਣ ਵਾਲੇ ਰਸਤੇ ਬੰਦ ਹੋ ਜਾਂਦੇ ਹਨ। ਬਹੁਤ ਸਾਰੇ ਸ਼ਹਿਰਵਾਸੀ ਰਸਤੇ ਬਦਲ ਲੈਂਦੇ ਹਨ ਅਤੇ ਕਾਫੀ ਸ਼ਹਿਰਵਾਸੀ ਇਸ ਗੰਦੇ ਪਾਣੀ ’ਚ ਲੰਘ ਜਾਂਦੇ ਹਨ। ਸ਼ਹਿਰਵਾਸੀ ਖੇਤ ਰਾਜ, ਸੋਨੂੰ , ਰਾਜ, ਸੰਜੀਵ ਅਤੇ ਨੀਲੂ ਦਾ ਕਹਿਣਾ ਹੈ ਕਿ ਸੀਵਰੇਜ ਦੇ ਓਵਰ ਫਲੋਅ ਗੰਦੇ ਪਾਣੀ ਨੇ ਸ਼ਹਿਰ ਵਾਸੀਆਂ ਦੇ ਨੱਕ ’ਚ ਦਮ ਕਰ ਰੱਖਿਆ ਹੈ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਨ ਸਿਹਤ ਵਿਭਾਗ ਦੇ ਅਧਿਕਾਰੀ ਅਮਨਪ੍ਰੀਤ ਦਾ ਕਹਿਣਾ ਹੈ ਕਿ ਸੀਵਰੇਜ ਮੇਨ ਹੋਲਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਇਸ ਸਮੱੱਸਿਆ ਦੇ ਸਥਾਈ ਹੱਲ ਲਈ ਜਲਦ ਯਤਨ ਕੀਤੇ ਜਾਣਗੇ।