ਏਲਨਾਬਾਦ (ਪੱਤਰ ਪ੍ਰੇਰਕ): ਇੱਥੇ ਛੇੜਛਾੜ ਦਾ ਉਲਾਂਭਾ ਦੇਣ ਗਏ ਬਜ਼ੁਰਗ ਦੀ ਉਸ ਦੇ ਘਰ ਆ ਕੇ ਲੜਕਿਆਂ ਨੇ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਜੌੜਕੀਆਂ ਵਾਸੀ ਕੁੜੀ ਨਾਲ ਪਿੰਡ ਦੇ ਹੀ ਨੌਜਵਾਨ ਰਾਧੇ ਸ਼ਿਆਮ ਨੇ ਛੇੜਛਾੜ ਕੀਤੀ ਸੀ, ਜਿਸ ਕਾਰਨ ਲੜਕੀ ਦੇ ਪਰਿਵਾਰਕ ਮੈਂਬਰ ਲੜਕੇ ਦੇ ਘਰ ਉਲਾਂਭਾ ਦੇਣ ਲਈ ਚਲੇ ਗਏ। ਜਦੋਂ ਉਹ ਵਾਪਸ ਘਰ ਆਏ ਤਾਂ ਰਾਧੇ ਸ਼ਿਆਮ ਦੇ ਦੋਸਤਾਂ ਵਿਕਾਸ, ਗੌਰਵ ਅਤੇ ਅਮਨਦੀਪ ਨੇ ਆ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਰਾਧੇ ਸ਼ਿਆਮ ਨੇ ਲੜਕੀ ਦੇ ਪਿਤਾ ਨਾਲ ਹੱਥੋਪਾਈ ਕੀਤੀ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਮਾਲ ਚੌਕੀ ਇੰਚਾਰਜ ਸੁਭਾਸ਼ ਚੰਦਰ ਨੇ ਦੱਸਿਆ ਕਿ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।