ਪੱਤਰ ਪ੍ਰੇਰਕ
ਏਲਨਾਬਾਦ, 27 ਅਪਰੈਲ
ਪਿੰਡ ਹਿੰਮਤਪੁਰਾ ਵਿੱਚ ਇੱਕ ਵਿਅਕਤੀ ਨੇ ਸਿਰ ਵਿੱਚ ਇੱਟ ਮਾਰ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਪਿੰਡ ਮਰਾੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੇਵਕ ਸਿੰਘ ਆਪਣੇ ਦੋ ਲੜਕਿਆਂ ਨਾਲ ਹਿੰਮਤਪੁਰਾ ਵਿੱਚ ਆਪਣੀ ਪਤਨੀ ਦਲਜੀਤ ਕੌਰ ਨਾਲ ਉਸ ਦੀ ਭੈਣ ਪਰਮਜੀਤ ਕੌਰ ਦੇ ਘਰ ਰਹਿ ਰਿਹਾ ਸੀ। ਦਲਜੀਤ ਕੌਰ ਦੀ ਭੈਣ ਆਪਣੀ ਲੜਕੀ ਉਨ੍ਹਾਂ ਕੋਲ ਛੱਡ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਮਲੇਸ਼ੀਆ ਗਈ ਹੋਈ ਸੀ। ਸੇਵਕ ਸਿੰਘ ਨੇ ਆਪਣੀ ਪਤਨੀ ਦਲਜੀਤ ਕੌਰ ਨੂੰ ਆਪਣੇ ਪਿੰਡ ਵਾਪਸ ਜਾਣ ਲਈ ਕਿਹਾ ਤਾਂ ਦੋਨਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਦਲਜੀਤ ਕੌਰ ਨੇ ਆਪਣੇ ਪਤੀ ਸੇਵਕ ਸਿੰਘ ਦੀ ਗੱਲ ਨਹੀਂ ਮੰਨੀ ਜਿਸ ਕਾਰਨ ਸੇਵਕ ਸਿੰਘ ਨੇ ਦਲਜੀਤ ਕੌਰ ਦੇ ਸਿਰ ’ਤੇ ਇੱਟਾਂ ਨਾਲ ਕਈ ਵਾਰ ਕੀਤੇ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।