ਅੰਬਾਲਾ, (ਰਤਨ ਸਿੰਘ ਢਿੱਲੋਂ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਹੈਲੀਕਾਪਟਰ ਕਿਸੇ ਤਕਨੀਕੀ ਖ਼ਰਾਬੀ ਕਾਰਨ ਅੱਜ ਬਾਅਦ ਦੁਪਹਿਰ ਲਗਪਗ ਸਵਾ ਚਾਰ ਵਜੇ ਹੰਗਾਮੀ ਹਾਲਤ ਵਿੱਚ ਇੱਥੇ ਪੁਲੀਸ ਲਾਈਨ ਮੈਦਾਨ ਵਿਚ ਉਤਾਰਿਆ ਗਿਆ। ਹੈਲੀਕਾਪਟਰ ਲੈਂਡ ਕਰਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਬਾਹਰਲੀ ਸੜਕ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਅੰਬਾਲਾ ਦੇ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਅਤੇ ਐੱਸਡੀਐੱਮ ਅੰਬਾਲਾ ਵੀ ਮੌਕੇ ’ਤੇ ਪਹੁੰਚ ਗਏ। ਇਸ ਗੱਲ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿ ਹੈਲੀਕਾਪਟਰ ਵਿਚ ਮੁੱਖ ਮੰਤਰੀ ਮੌਜੂਦ ਸਨ ਜਾਂ ਨਹੀਂ।