ਸ਼ਾਹਬਾਦ ਮਾਰਕੰਡਾ: ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਦੀ ਮਾਤਾ ਪਰਵਾਰੀ ਦੇਵੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਅੱਜ ਲਾਡਵਾ ਦੇ ਰਵੀਦਾਸ ਨਗਰ ਵਿਚ ਕੇਂਦਰੀ ਮੰਤਰੀ ਦੇ ਨਿਵਾਸ ਵਿਖੇ ਪੁੱਜੇ। ਇਥੇ ਆ ਕੇ ਉਨਾਂ ਨੇ ਸਵਰਗੀ ਪਰਵਾਰੀ ਦੇਵੀ ਦੀ ਤਸਵੀਰ ਤੇ ਫੁੱਲ ਭੇਟ ਕੀਤੇ ਅਤੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ, ਵਿਧਾਇਕ ਸੁਭਾਸ਼ ਸੁਧਾ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ