ਰਤੀਆ: ਸੇਵਾ, ਸੁਰੱਖਿਆ ਅਤੇ ਸਹਿਯੋਗ ਦੇ ਸੰਕਲਪ ਨੂੰ ਸਾਰਥਕ ਕਰਦੇ ਹੋਏ ਹਰਿਆਣਾ ਪੁਲੀਸ ਦੇ ਨੌਜਵਾਨ ਇਸ ਕੜਕਦੀ ਹੋਈ ਧੁੱਪ ਵਿਚ ਨਾ ਸਿਰਫ਼ ਬਾਖੂਬੀ ਆਪਣੀ ਡਿਊਟੀ ਨਿਭਾਅ ਰਹੇ ਹਨ, ਬਲਕਿ ਬੇਜ਼ੁਬਾਨ ਪੰਛੀਆਂ ਨੂੰ ਇਸ ਗਰਮੀ ਤੋਂ ਬਚਾਉਣ ਲਈ ਮਾਨਵਤਾ ਦਾ ਸੁਨੇਹਾ ਵੀ ਦੇ ਰਹੇ ਹਨ। ਟਰੈਫਿਕ ਪੁਲੀਸ ਦੇ ਇੰਚਾਰਜ ਭੀਮ ਸਿੰਘ ਅਤੇ ਹੈਡ ਕਾਂਸਟੇਬਲ ਯਸ਼ਿਵੰਦਰ ਸਿੰਘ ਨੇ ਇਕ ਵਾਰ ਫਿਰ ਸ਼ਹਿਰ ਦੀਆਂ ਹੱਦਾਂ ਦੇ ਆਸੇ ਪਾਸੇ ਮੁੱਖ ਮਾਰਗਾਂ ’ਤੇ ਲੱਗੇ ਦਰੱਖਤਾਂ ਤੇ ਪੰਛੀਆਂ ਲਈ ਮਿੱਟੀ ਦੇ ਕਟੋਰੇ ਲਗਾਉਣ ਦਾ ਕੰਮ ਸ਼ੁਰੂ ਕੀਤਾ। ਇਸ ਕੰਮ ਵਿਚ ਖੁਦ ਇੰਚਾਰਜ ਤੋਂ ਇਲਾਵਾ ਹੋਰ ਸਹਿਯੋਗੀ ਕਰਮਚਾਰੀਆਂ ਨੇ ਵੀ ਆਪਣਾ ਯੋਗਦਾਨ ਦਿੱਤਾ। -ਪੱਤਰ ਪ੍ਰੇਰਕ