ਪੰਚਕੂਲਾ (ਪੱਤਰ ਪ੍ਰੇਰਕ): ਹਾਰਟ੍ਰੋਨ ਸਕਿੱਲ ਸੈਂਟਰ ਸੈਕਟਰ-10 ਤੇ 11 ਪੰਚਕੂਲਾ ਵੱਲੋਂ ਕਾਲਕਾ ਅਤੇ ਪੰਚਕੂਲਾ ਵਿੱਚ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਵੱਖ ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੇਲੇ ਵਿੱਚ ਬੱਚਿਆਂ ਦੀ ਰੂਚੀ ਮੁਤਾਬਿਕ ਨੌਕਰੀਆਂ ਦੇਣ ਸਬੰਧੀ ਟੀਚਾ ਰੱਖਿਆ ਗਿਆ ਸੀ। ਇਸ ਮੌਕੇ ਕਈ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ। ਹਾਰਟ੍ਰੋਨ ਸਕਿੱਲ ਸੈਂਟਰ ਪੰਚਕੂਲਾ-ਕਾਲਕਾ ਦੇ ਇੰਚਾਰਜ ਰਾਜੇਸ਼ ਅਗਰਵਾਲ ਅਤੇ ਕਮਲ ਕਾਂਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਰੁਜ਼ਗਾਰ ਮੇਲਾ ਲਗਾਉਣ ਦਾ ਮੁੱਖ ਉਦੇਸ਼ ਇਹ ਹੀ ਸੀ ਕਿ ਅਕਾਊਂਟਸ, ਕੰਪਿਊਟਰ ਅਤੇ ਹੋਰ ਕਈ ਕਿੱਤਿਆਂ ਵਿੱਚ ਬੱਚਿਆਂ ਨੂੰ ਨੌਕਰੀ ਮਿਲ ਸਕੇ।