ਟੋਹਾਣਾ: ਇਥੋਂ ਦੇ ਪਿੰਡ ਹੰਸਾਵਾਲਾ ਦਾ ਫੌਜੀ ਜਵਾਨ ਜੈਪਾਲ ਬੀਤੀ ਰਾਤ ਕੁਪਵਾੜਾ ਸੈਕਟਰ (ਜੰਮੂ-ਕਸ਼ਮੀਰ) ਦੇ ਸੋਫੀਆ ਇਲਾਕੇ ਵਿੱਚ ਸ਼ਹੀਦ ਹੋ ਗਿਆ। ਉਸ ਦੀ ਦੇਹ ਭਲਕੇ 21 ਸਤੰਬਰ ਨੂੰ ਪਿੰਡ ਲਿਆਂਦੀ ਜਾਵੇਗੀ। ਪਰਿਵਾਰ ਮੁਤਾਬਕ ਬੀਤੀ ਰਾਤ ਸੋਫ਼ੀਆ ਇਲਾਕੇ ਵਿੱਚ ਚੱਲ ਰਹੀ ਖੋਜ ਮੁਹਿੰਮ ਦੌਰਾਨ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। -ਪਪ