ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਜਨ ਨਾਇਕ ਜਨਤਾ ਪਾਰਟੀ ਦੇ ਤੀਜੇ ਸਥਾਪਨਾ ਦਿਵਸ ’ਤੇ 9 ਦਸੰਬਰ ਨੂੰ ਝੱਜਰ ਵਿਚ ਹੋਣ ਵਾਲੀ ਰੈਲੀ ਦੇ ਲਈ ਪਾਰਟੀ ਦੇ ਹਲਕਾ ਪ੍ਰਧਾਨ ਸੁਨੀਲ ਰਾਣਾ ਨੇ ਦਰਜਨਾਂ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤੇ ਕਾਰਕੁਨਾਂ ਦੀਆਂ ਰੈਲੀ ਸਬੰਧੀ ਵੱਖ-ਵੱਖ ਡਿਊਟੀਆਂ ਲਾਈਆਂ। ਉਨ੍ਹਾਂ ਨੇ ਅੱਜ ਜੋਤੀ ਸਰ, ਮਿਰਜ਼ਾਪੁਰ, ਅਮੀਨ, ਬੀੜ ਅਮੀਨ, ਥਾਨੇਸਰ ਸ਼ਹਿਰ ਜਾ ਕੇ ਰੈਲੀ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪਾਰਟੀ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਰੈਲੀ ਵਿਚ ਵੱਧ ਤੋਂ ਵੱਧ ਹਿੱਸੇਦਾਰੀ ਥਾਨੇਸਰ ਹਲਕੇ ਦੀ ਹੋਣੀ ਚਾਹੀਦੀ ਹੈ। ਰਾਣਾ ਨੇ ਕਿਹਾ ਕਿ ਜਜਪਾ ਦੀਆਂ ਨੀਤੀਆਂ ਤੇ ਦੁਸ਼ਿਅੰਤ ਚੌਟਾਲਾ ਦੀ ਅਗਵਾਈ ਵਿਚ ਸੂਬੇ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦੀ ਲੋੜ ਹੈ।