ਕੇ.ਕੇ. ਬਾਂਸਲ
ਰਤੀਆ, 27 ਸਤੰਬਰ
ਗਊਸ਼ਾਲਾ ਦੇ ਸਾਬਕਾ ਪ੍ਰਧਾਨ ਧੰਨਾ ਭਗਤ ਜੈਨ ਆਪਣੇ ਮਾਤਾ ਪਿਤਾ ਦੀ ਯਾਦ ਵਿਚ ਦੋ ਲੱਖ ਰੁਪਏ ਦੀ ਲਾਗਤ ਨਾਲ ਬਣੀ ਭੱਠੀ ਰਾਮਬਾਗ ਰਤੀਆ ਵਿਚ ਸਥਾਪਤ ਕਰਵਾਈ।
ਸ੍ਰੀ ਜੈਨ ਨੇ ਦੱਸਿਆ ਕਿ ਇਸ ਭੱਠੀ ਵਿਚ ਸਿਰਫ਼ 60 ਕਿੱਲੋ ਲੱਕੜ ਨਾਲ ਅੰਤਿਮ ਸਸਕਾਰ ਕੀਤਾ ਜਾ ਸਕੇਗਾ, ਜਿਸ ਨਾਲ ਲੱਕੜ ਦੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਭੱਠੀ ਦੇ ਸਥਾਪਤ ਹੋਣ ਤੋਂ ਬਾਅਦ ਅੰਤਿਮ ਸਸਕਾਰ ਤੇ ਲੱਗਣ ਵਾਲੀ 4 ਕੁਇੰਟਲ ਲੱਕੜ ਦੀ ਬੱਚਤ ਹੋਣ ਨਾਲ ਗਰੀਬ ਪਰਿਵਾਰ ਦੀ ਹਜ਼ਾਰਾਂ ਰੁਪਏ ਦੀ ਬੱਚਤ ਹੋਵੇਗੀ। ਉਥੇ ਹੀ ਇਸ ਨਾਲ ਪ੍ਰਦੂਸ਼ਣ ਨਹੀਂ ਫੈਲੇਗਾ। ਭੱਠੀ ਵਿਚ ਘੱਟ ਲੱਕੜ ਦੀ ਖਪਤ ਹੋਣ ਨਾਲ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਇਸ ਮੌਕੇ ਧੰਨਾ ਭਗਤ ਜੈਨ ਤੋਂ ਇਲਾਵਾ ਮਦਨ ਲਾਲ ਜੈਨ, ਅਨਿਲ ਜੈਨ, ਗਊਸ਼ਾਲਾ ਦੇ ਪ੍ਰਧਾਨ ਰਾਕੇਸ਼ ਕੁਮਾਰ, ਮੀਤ ਪ੍ਰਧਾਨ ਸੁਖਵਿੰਦਰ ਗੋਇਲ, ਰਾਮ ਨਿਵਾਸ ਭੂਨੇਵਾਲਾ ਆਦਿ ਹਾਜ਼ਰ ਸਨ।