ਰਤੀਆ (ਪੱਤਰ ਪ੍ਰੇਰਕ): ਹਰਿਆਣਾ ਸਰਕਾਰ ਨੇ ਕਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਨੂੰ ਮਾਸਕ ਪਹਿਨਣ ਦੇ ਆਦੇਸ਼ ਦਿੱਤੇ ਹਨ। ਇਸ ਤਹਿਤ ਥਾਣਾ ਸਦਰ ਰਤੀਆ ਦੀ ਪੁਲੀਸ ਨੇ ਅੱਜ ਮਾਸਕ ਨਾ ਪਹਿਨਣ ਦੀ ਸੂਰਤ ’ਚ ਲੋਕਾਂ ਦੇ ਚਲਾਨ ਕੱਟੇ। ਸ਼ਹਿਰ ਦੇ ਥਾਣਾ ਮੁਖੀ ਨੇ ਪੰਜਾਬ ਅਤੇ ਹਰਿਆਣਾ ਸੀਮਾ ’ਤੇ ਪਿੰਡ ਬਾਹਮਣਵਾਲਾ ਵਿੱਚ ਨਾਕਾਬੰਦੀ ਦੌਰਾਨ ਲੋਕਾਂ ਨੂੰ 500 ਰੁਪਏ ਜੁਰਮਾਨੇ ਦੀ ਰਸੀਦ ਕੱਟ ਕੇ ਮਾਸਕ ਵੀ ਦਿੱਤੇ। ਇਸ ਤੋਂ ਇਲਾਵਾ ਬਾਈਪਾਸ ਰੋਡ ਰਤੀਆ ’ਤੇ ਥਾਣਾ ਸ਼ਹਿਰੀ ਦੇ ਮੁਖੀ ਰੂਪੇਸ਼ ਚੌਧਰੀ ਨੇ ਵੀ ਮਾਸਕ ਨਾ ਪਹਿਨਣ ’ਤੇ ਲੋਕਾਂ ਦੇ ਚਲਾਨ ਕੱਟ ਕੇ ਉਨ੍ਹਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਣ ਲਈ ਮਾਸਕ ਪਹਿਨਣ ਲਈ ਜਾਗਰੂਕ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਪਹਿਲ ਦੇ ਆਧਾਰ ’ਤੇ ਲਵਾਉਣ ਨਹੀ ਤਾਂ ਕਿ ਕੰਮਕਾਰਾਂ ਲਈ ਆਉਣ ਸਮੇਂ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।