ਨਿੱਜੀ ਪੱਤਰ ਪੇ੍ਰਕ
ਸਿਰਸਾ, 30 ਅਕਤੂਬਰ
ਇਥੋਂ ਦੀ ਪੁਲੀਸ ਨੇ ਇਕ ਅੰਤਰਰਾਜੀ ਚੋਰ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਇਕ ਕਬਾੜੀਏ ਸਮੇਤ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀਆਂ ਨੇ ਪੁਲੀਸ ਕੋਲ 18 ਚੋਰੀਆਂ ਕਬੂਲ ਕੀਤੀਆਂ ਹਨ। ਇਨ੍ਹਾਂ ਦੀ ਪਛਾਣ ਸਰਵਣ ਕੁਮਾਰ ਵਾਸੀ ਰੂਪਾਵਾਸ ਅਤੇ ਸਤਿਆਪਾਲ ਵਾਸੀ ਕੋਟਲੀ ਵਜੋਂ ਕੀਤੀ ਗਈ ਹੈ। ਸੀਆਈਏ ਥਾਣਾ ਪੁਲੀਸ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਹੈ ਕਿ ਇਹ ਅੰਤਰਰਾਜੀ ਚੋਰ ਗਰੋਹ ਟਿਊਬਵੈੱਲਾਂ ਤੋਂ ਕੇਬਲਾਂ ਚੋਰੀ ਕਰਕੇ ਕਬਾੜੀਆਂ ਨੂੰ ਵੇਚਦੇ ਸਨ। ਇਹ ਲੋਕ ਦਿਨ ਵੇਲੇ ਸੁੰਨੇ ਪਏ ਟਿਊਬਵੈੱਲਾਂ ਦੀ ਰੈਕੀ ਕਰਦੇ ਸਨ ਤੇ ਰਾਤ ਵੇਲੇ ਕੇਬਲਾਂ ਕੱਟ ਲੈਂਦੇ ਸਨ। ਹੁਣ ਤੱਕ ਪੁਲੀਸ ਵੱਲੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਇਨ੍ਹਾਂ ਨੇ 18 ਚੋਰੀਆਂ ਕਬੂਲ ਕੀਤੀਆਂ ਹਨ। ਉਨ੍ਹਾਂ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਰਿਮਾਂਡ ਦੌਰਾਨ ਕਈ ਹੋਰ ਚੋਰੀਆਂ ਦੀ ਗੁੱਥੀ ਸੁਲਝਣ ਦੀ ਉਮੀਦ ਹੈ।