ਨਿੱਜੀ ਪੱਤਰ ਪ੍ਰੇਰਕ
ਸਿਰਸਾ, 23 ਜੁਲਾਈ
ਬਹਾਲੀ ਦੀ ਮੰਗ ਲਈ ਇਥੇ ਮਿੰਨੀ ਸਕੱਤਰੇਤ ’ਚ ਧਰਨਾ ਤੇ ਭੁੱਖ ਹੜਤਾਲ ’ਤੇ ਬੈਠੇ ਹਟਾਏ ਗਏ ਪੀਟੀਆਈ ਦੀ ਇੰਡਅਨ ਨੈਸ਼ਨਲ ਲੋਕਦਲ ਨੇ ਵੀ ਹਮਾਇਤ ਕਰ ਦਿੱਤੀ ਹੈ। ਅੱਜ ਇਨੈਲੋ ਦੇ ਨੇਤਾ ਅਰਜਨ ਚੌਟਾਲਾ ਨੇ ਹੜਤਾਲੀਆਂ ਕੋਲ ਆ ਕੇ ਹਮਾਇਤ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਕਈ ਰਾਜਸੀ ਪਾਰਟੀਆਂ ਤੋਂ ਇਲਾਵਾ ਕਰਮਚਾਰੀ, ਵਿਦਿਆਰਥੀ ਤੇ ਲੇਖਕ ਜਥੇਬੰਦੀਆਂ ਵੱਲੋਂ ਪੀਟੀਆਈ ਅਧਿਆਪਕਾਂ ਦੀ ਹਮਾਇਤ ਦਾ ਐਲਾਨ ਕੀਤਾ ਜਾ ਚੁੱਕਿਆ ਹੈ। 1983 ਅਧਿਆਪਕ ਦੀ ਬਹਾਲੀ ਲਈ ਸਵਾ ਮਹੀਨੇ ਤੋਂ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਤੇ ਭੁੱਖ ਹੜਤਾਲ ਕਰ ਰਹੇ ਹਨ। ਧਰਨਾ ਤੇ ਭੁੱਖ ਹੜਤਾਲ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ ’ਚ ਮਹਿਲਾ ਅਧਿਆਪਕਾਵਾਂ ਵੀ ਸ਼ਾਮਲ ਹਨ, ਜੋ ਆਪਣੇ ਬੱਚਿਆਂ ਨਾਲ ਧਰਨਾ ਤੇ ਭੁੱਖ ਹੜਤਾਲ ਵਿੱਚ ਸ਼ਿਰਕਤ ਕਰ ਰਹੀਆਂ ਹਨ।