ਪੱਤਰ ਪ੍ਰੇਰਕ
ਟੋਹਾਣਾ, 13 ਅਕਤੂਬਰ
ਹਰਿਆਣਾ ਕਾਂਗਰਸ ਵੱਲੋ ਜੇਪੀ ਨੂੰ ਆਦਮਪੁਰ ਤੋਂ ਉਮੀਦਵਾਰ ਐਲਾਨੇ ਜਾਣ ’ਤੇ ਆਦਮਪੁਰ ਦੇ ਸਭ ਤੋਂ ਪੁਰਾਣੇ ਬਜ਼ੁਰਗ ਕਾਂਗਰਸੀ ਵਰਕਰ ਕੁਰੜਾਰਾਮ ਨੰਬਰਦਾਰ ਨੇ ਪਾਰਟੀ ਛੱਡਣ ਦਾ ਐਲਾਨ ਕਰਨ ਦੇ ਦੋ ਘੰਟੇ ਬਾਅਦ ਹੀ ਇਨੈਲੋ ਵਿਧਾਇਕ ਅਭੈ ਚੌਟਾਲਾ ਨੇ ਹਰੀ ਪੱਗ ਸਿਰ ’ਤੇ ਸਜਾ ਕੇ ਤੇ ਗਲ ਵਿੱਚ ਹਰਾ ਪਟਕਾ ਪਾ ਕੇ ਆਦਮਪੁਰ ਤੋਂ ਉਪਚੋਣ ਵਿੱਚ ਕੁਰੜਾਰਾਮ ਨੂੰ ਇਨੈਲੋ ਉਮੀਦਵਾਰ ਐਲਾਨ ਦਿੱਤਾ। ਕੁਰੜਾਰਾਮ ਆਖ਼ਰੀ ਦਿਨ ਭਲਕੇ 14 ਅਕਤੂਬਰ ਨੂੰ ਪਰਚਾ ਦਾਖਲ ਕਰਨਗੇ। ਕੁਰੜਾਰਾਮ ਨੇ ਪਾਰਟੀ ਛੱਡਣ ਵੇਲੇ ਕਿਹਾ ਕਿ ਕਾਂਗਰਸ ਪਾਰਟੀ ਕੇਵਲ ਭੁਪਿੰਦਰ ਹੁੱਡਾ ਤੇ ਉਨ੍ਹਾਾਂਦੇ ਪੁੱਤਰ ਦਪਿੰਦਰ ਹੁੱਡਾ ਤੱਕ ਸੁੰਗੜ ਕੇ ਰਹਿ ਗਈ ਹੈ। ਜੇਪੀ ਹਿਸਾਰ ਸੀਟ ਤੋਂ ਤਿੰਨ ਵਾਰ ਲੋਕ ਸਭਾ ਦੇ ਮੈਂਬਰ ਬਣੇ, ਇਕ ਵਾਰ ਬਰਵਾਲਾ ਤੋਂ ਵਿਧਾਇਕ ਬਣੇ। ਸਾਲ 2009 ਵਿੱਚ ਆਦਮਪੁਰ ਸੀਟ ਤੇ ਕੁਲ ਪੋਲਿੰਗ ਵੋਟਾਂ ਵਿੱਚੋਂ 40 ਫ਼ੀਸਦ ਵੋਟ ਮਿਲੇ ਤੇ ਕੁਲਦੀਪ ਬਿਸ਼ਨੋਈ ਤੋਂ 6015 ਵੋਟਾਂ ਦੇ ਫ਼ਰਕ ਨਾਲ ਹਾਰੇ ਸਨ। ਕਾਂਗਰਸ ਬੁਲਾਰੇ ਨੇ ਕੁਰੜਾਰਾਮ ਨੰਬਰਦਾਰ ਦੀ ਨਰਾਜ਼ਗੀ ਨੂੰ ਰੱਦ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਵੱਖ-ਵੱਖ ਏਜਸੀਆਂ ਤੋਂ 7 ਸਰਵੇਂ ਕਰਵਾਏ ਗਏ ਹਨ ਜਿਨ੍ਹਾਂ ਵਿੱਚ ਜੇਪੀ ਸਭ ਤੋਂ ਅੱਗੇ ਤੇ ਮਜ਼ਬੂੁਤ ਉਮੀਦਵਾਰ ਸਾਹਮਣੇ ਆਉਣ ’ਤੇ ਟਿਕਟ ਦਿੱਤਾ ਗਿਆ। ਉਪਚੋਣ ਲਈ ਭਾਜਪਾ ਨੇ 30 ਸਟਾਰ ਪ੍ਰਚਾਰਕ ਹਲਕੇ ਦੇ 57 ਪਿੰਡਾਂ ਵਿੱਚ ਪ੍ਰਚਾਰ ਕਰਨਗੇ। ਕੁਲਦੀਪ ਬਿਸ਼ਨੋਈ ਨੂੰ ਸਟਾਰ ਪ੍ਰਚਾਰਕਾਂ ਦੀ ਸਭ ਪਿਛਲੀ ਕਤਾਰ ਵਿੱਚ ਰੱਖਿਆ ਹੈ। ਵਿਰੋਧੀ ਪਾਰਟੀਆਂ ਕੁਲਦੀਪ ਦੇ ਵੀਡੀਓ ਵਾਇਰਲ ਹੋਣ ਤੇ ਵੋਟਰਾਂ ਨੂੰ ਵੀਡੀਓ ਸੁਣਾਉਣ ਵਿੱਚ ਦਿਲਚਸਪੀ ਲੈ ਰਹੀਆਂ ਹਨ ਜਿਨ੍ਹਾਂ ਵਿੱਚ ਕੁਲਦੀਪ ਭਾਜਪਾ ਦੇ ਨੇਤਾਵਾਂ ਨੂੰ ਕੁੱੜਤਣ ਵਾਲੀ ਭਾਜਪਾ ਵਿੱਚ ਮੂੰਹ ਨਾ ਲਾਉਣ ਲਈ ਸੰਦੇਸ਼ ਦੇ ਰਿਹਾ ਹੈ।