ਨਿੱਜੀ ਪੱਤਰ ਪ੍ਰੇਰਕ
ਸਿਰਸਾ, 1 ਮਈ
ਟਰੇਡ ਯੂਨੀਅਨਾਂ ਦੇ ਸੱਦੇ ’ਤੇ ਬੀਤੀ 28-29 ਮਾਰਚ ਨੂੰ ਦੇਸ਼ਿਵਆਪੀ ਹੜਤਾਲ ਦੌਰਾਨ ਰੋਡਵੇਜ਼ ਮੁਲਾਜ਼ਮਾਂ ਅਤੇ ਇਕ ਕਿਸਾਨ ਆਗੂ ’ਤੇ ਦਰਜ ਕੀਤੇ ਗਏ ਪਰਚੇ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਹਰਿਆਣਾ ਰੋਡਵੇਜ਼ ਕਰਮਚਾਰੀ ਸਾਂਟਾ ਮੋਰਚਾ ਦੇ ਬੈਨਰ ਹੇਠ ਰੋਡਵੇਜ਼ ਮੁਲਾਜ਼ਮਾਂ ਵੱਲੋਂ ਬੇਮਿਆਦੀ ਧਰਨਾ ਸ਼ੁਰੂ ਕੀਤਾ ਗਿਆ ਹੈ। ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਰਮਚਾਰੀਆਂ ਤੇ ਕਿਸਾਨਾਂ ਦੀ ਏਕਤਾ ਤੋਂ ਬੁਖਲਾਈ ਸਰਕਾਰ ਨੇ ਕਿਸਾਨ ਤੇ ਕਰਮਚਾਰੀ ਆਗੂਆਂ ’ਤੇ ਸੰਗੀਨ ਧਾਰਾਵਾਂ ਤਹਿਤ ਝੂਠੇ ਮੁਕਦਮੇ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਝੂਠੇ ਮੁਕੱਦਮੇ ਰੱਦ ਨਹੀਂ ਕੀਤੇ ਜਾਣਗੇ, ਉਨ੍ਹਾਂ ਦਾ ਇਹ ਧਰਨਾ ਜਾਰੀ ਰਹੇਗਾ। ਇਸ ਦੌਰਾਨ ਮੰਚ ਸੰਚਾਲਨ ਸੁਰਜੀਤ ਅਰੋੜਾ ਨੇ ਕੀਤਾ। ਧਰਨੇ ’ਚ ਰਾਮਾਨੰਦ, ਸ਼ੇਰ ਸਿੰਘ, ਹਰਪਾਲ ਸਿੰਘ, ਕ੍ਰਿਸ਼ਨ, ਸੁਭਾਸ਼, ਸੁਰਜੀਤ ਸਿੰਘ, ਸਾਧੂ ਰਾਮ, ਦੇਵੀ ਲਾਲ ਸਮੇਤ ਕਈ ਰੋਡਵੇਜ਼ ਮੁਲਾਜ਼ਮ ਮੌਜੂਦ ਸਨ।