ਪੱਤਰ ਪ੍ਰੇਰਕ
ਡੱਬਵਾਲੀ, 25 ਮਈ
ਕਰੋਨਾ ਦੀ ਲਹਿਰ ’ਚ ਕੋਵਿਡ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਪਰਵਾਸੀ ਭਾਰਤੀ ਅੱਗੇ ਆਉਣ ਲੱਗੇ ਹਨ। ਅਮਰੀਕਾ ਦੇ ਟੈਕਸਾਸ ਵਸਦੇ ਡੱਬਵਾਲੀ ਵਾਸੀ ਅਮਨਦੀਪ ਚਾਣਨਾ ਨੇ ਖੇਤਰ ਦੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ 50 ਹਜ਼ਾਰ ਦੀ ਰੁਪਏ ਦੀ ਰਕਮ ਭੇਜੀ। ਜਿਸ ਨਾਲ ਉਨ੍ਹਾਂ ਦੇ ਦੋਸਤ ਪੰਕਜ ਧੀਂਗੜਾ ਅਤੇ ਸੋਨੂੰ ਬਜਾਜ ਨੇ ਸਰਕਾਰੀ ਹਸਪਤਾਲ ਡੱਬਵਾਲੀ ’ਚ ਕਾਰਜਸ਼ੀਲ ਕੋਵਿਡ ਕੇਅਰ ਸੈਂਟਰ ਨੂੰ ਦਸ ਤਰਾਂ ਦੀ ਦਵਾਈਆਂ, ਇੰਜੈਕਸ਼ਨ, ਦਸਤਾਨੇ ਅਤੇ ਹੋਰ ਸਾਮਾਨ ਹਸਪਤਾਲ ਸਟਾਫ਼ ਨੂੰ ਸੌਂਪੀਆਂ। ਇਸ ਮੌਕੇ ਐੱਸਐਮਓ ਡਾ. ਐੱਮਕੇ ਭਾਦੂ, ਕੋਵਿਡ ਕੇਅਰ ਸੇਂਟਰ ਦੇ ਇੰਚਾਰਜ ਡਾ. ਰਾਹੁਲ ਗਰਗ ਮੌਜੂਦ ਸਨ।