ਪੱਤਰ ਪ੍ਰੇਰਕ
ਯਮੁਨਾਨਗਰ, 7 ਮਾਰਚ
ਸਰਵ ਜਾਗਰੂਕ ਸੰਗਠਨ ਵੱਲੋਂ ਗੁਰੂ ਨਾਨਕ ਗਰਲਜ਼ ਕਾਲਜ ਵਿੱਚ ਕੌਮਾਂਤਰੀ ਦਿਵਸ ਦੇ ਤਹਿਤ ਸਨਮਾਨ ਦਿਵਸ ਮਨਾਇਆ ਗਿਆ । ਸਮਾਗਮ ਵਿੱਚ ਹਰਿਆਣਾ ਪ੍ਰਦੇਸ਼ ਤੋਂ 51 ਪ੍ਰਭਾਵਸ਼ਾਲੀ ਮਹਿਲਾਵਾਂ ਨੂੰ ਉਨ੍ਹਾਂ ਦੀਆਂ ਵੱਖ ਵੱਖ ਸ਼ਾਨਦਾਰ ਪ੍ਰਾਪਤੀਆਂ ਨੂੰ ਵੇਖਦਿਆਂ ਨਾਰੀ ਮਹਿਮਾ ਪੁਰਸਕਾਰ-2021 ਲਈ ਚੁਣਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ । ਸੰਸਥਾ ਦੀ ਫਾਊਂਡਰ ਅਤੇ ਰਾਸ਼ਟਰੀ ਪਰਦਾਨ ਡਾ. ਪਾਇਲ ਰਾਵਤ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਵੱਛ ਭਾਰਤ, ਨਾਰੀ ਉਥਾਨ ਸਮੇਤ ਹੋਰ ਕਈ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ । ਉਨ੍ਹਾਂ ਨੇ ਦੱਸਿਆ ਕਿ ਕੁਮਾਰੀ ਦੀਕਸ਼ਾ ਨੂੰ ਉਨ੍ਹਾਂ ਵੱਲੋਂ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਪਾਏ ਗਏ ਵਡਮੁੁੱਲੇ ਯੋਗਦਾਨ ਲਈ ਪੁਰਸਕਾਰ ਦਿੱਤਾ ਜਾ ਰਿਹਾ ਹੈ । ਦੀਕਸ਼ਾ ਦੀ ਗੈਰ ਮੌਜੁਦਗੀ ਵਿੱਚ ਉਨ੍ਹਾਂ ਦੀ ਮਾਤਾ ਸ਼ਿਖਾ ਨੇ ਇਹ ਸਨਮਾਨ ਪ੍ਰਾਪਤ ਕੀਤਾ ਅਤੇ ਸੰਸਥਾ ਦਾ ਧੰਨਵਾਦ ਕੀਤਾ ।