ਜੀਂਦ: ਰਾਜੀਵ ਗਾਂਧੀ ਕਲਿਆਣ ਸੰਸਥਾ ਜੀਂਦ ਨੇ ਸੰਸਥਾਨ ਦੇ 13ਵੇਂ ਸਥਾਪਨਾ ਦਿਵਸ ਉੱਤੇ ਇੱਥੇ ਬਖਸ਼ੀ ਮੁੱਹਲਾ ਵਿੱਚ ਜਨ ਕਲਿਆਣ ਦੇ ਹਿੱਤ ਵਿੱਚ ਹਵਨ-ਯੱਗ ਕੀਤਾ। ਸ੍ਰੀ ਕੈਲਾਸ਼ ਮੰਦਰ ਦੇ ਪੁਜਾਰੀ ਦੇਵਿੰਦਰ ਸ਼ਰਮਾ ਅਤੇ ਸੋਨੂੰ ਸ਼ਰਮਾ ਨੇ ਮੰਤਰ ਉਚਾਰਨ ਕਰਵਾ ਕੇ ਹਵਨ-ਯੱਗ ਸੰਪੂਰਨ ਕਰਵਾਇਆ। ਹਵਨ ਵਿੱਚ ਆਹੂਤੀ ਪਾਉਣ ਵਾਲੇ ਲੋਕਾਂ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਸਕੰਲਪ ਦੋਵੇਂ ਹੱਥ ਉਠਾਕੇ ਲਿਆ। ਇਸ ਮੌਕੇ ਉੱਤੇ ਸੰਸਥਾਨ ਦੇ ਪ੍ਰਧਾਨ ਓਮ ਪ੍ਰਕਾਸ਼ ਬੱਤਰਾ ਨੇ ਦੱਸਿਆ ਕਿ ਰਾਜੀਵ ਗਾਂਧੀ ਕਲਿਆਣ ਸੰਸਥਾਨ ਇੱਕ ਅਜਿਹੀ ਸੰਸਥਾ ਹੈ ਜੋ ਸਰਕਾਰ ਤੋਂ ਕਿਸੇ ਵੀ ਪ੍ਰਕਾਰ ਦੀ ਗ੍ਰਾਂਟ ਲਏ ਬਗੈਰ ਪਿੱਛਲੇ 13 ਸਾਲਾਂ ਤੋਂ ਸਮਾਜ ਸੇਵਾ ਵਿੱਚ ਜੁਟੀ ਹੋਈ ਹੈ। ਸੰਸਥਾ ਜਲਦੀ ਹੀ ਦਿੱਲੀ ਵਿੱਚ ਇੱਕ ਮੀਟਿੰਗ ਕਰਕੇ ਰਾਮ ਲੀਲਾ ਮੈਦਾਨ ਵਿੱਚ ਇੱਕ ਪ੍ਰੋਗਰਾਮ ਕਰਨ ਵਾਲੀ ਹੈ। -ਪੱਤਰ ਪ੍ਰੇਰਕ