ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਨਵੰਬਰ
ਟੈਗੋਰ ਗਲੋਬਲ ਸਕੂਲ ਵਿਚ ਹਰਿਆਣਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਰਿਆਣਵੀ ਸਭਿਅਤਾ ਤੇ ਸੰਸਕ੍ਰਿਤੀ ਨਾਲ ਭਰੇ ਲਹਿਜੇ ਵਿਚ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥੀਆਂ ਨੇ ਹਰਿਆਣਵੀ ਗੀਤਾਂ ’ਤੇ ਨਾਚ ਰਾਹੀਂ ਸੂਬੇ ਦੀ ਸੰਸਕ੍ਰਿਤੀ ਨੂੰ ਹਰਿਆਣਾ ਦੇ ਗੌਰਵ ਤੇ ਕੇਂਦਰਿਤ ਕਵਿਤਾਵਾਂ ਵੀ ਪੇਸ਼ ਕੀਤੀਆਂ। ਸਕੂਲ ਦੀ ਪ੍ਰਿੰਸੀਪਲ ਡਾ. ਜਯਤਾ ਆਡੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਸੂਬੇ ਦੇ ਸੂਰਬੀਰਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਉਨਤੀ ਵਿਚ ਸੂਬਾ ਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸੂਬੇ ਦੀ ਲੋਕ ਸੰਸਕ੍ਰਿਤੀ, ਰਹਿਣ ਸਹਿਣ, ਆਪਣੀ ਬੋਲੀ ਨੂੰ ਕਦੇ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਉਨ੍ਹਾਂ ਅੰਦਰ ਛਿਪੀ ਪ੍ਰਤਿਭਾ ਵਿਚ ਹੋਰ ਨਿਖਾਰ ਆਉਂਦਾ ਹੈ।